ਨਾਮ ਫਾਊਂਡੇਸ਼ਨ ਵੱਲੋਂ ਫਿਲਮ ਸਟਾਰ ਸੋਨੂੰ ਸੂਦ ਦੀ ਭੈਣ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ,17 ਜੂਨ2021: ਸਮਾਜਸੇਵੀ ਸੰਸਥਾ ਨਾਮ ਫਾਉਂਡੇਸ਼ਨ ਬਠਿੰਡਾ ਨੇ ਬਾਲੀਵੁੱਡ ਦੇ ਸੁਪਰ ਸਟਾਰ ਅਤੇ ਵਿਸ਼ਵ ਵਿਚ ਗਰੀਬਾਂ ਦੇ ਮਸੀਹਾ ਬਣਕੇ ਸੇਵਾ ਕਰਨ ਵਾਲੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਸਨਮਾਨਿਤ ਕੀਤਾ ਹੈ। ਨਾਮ ਫਾਉਂਡੇਸ਼ਨ ਦੇ ਸੰਸਥਾਪਕ ਕਰਨ ਜਿੰਦਲ ਨੇ ਦੱਸਿਆ ਕਿ ਦੀਨ ਦੁਖੀਆਂ ਅਤੇ ਪੀੜਤਾਂ ਦੀਸੇਵਾ ਕਰਨਵਾਲੇ ਸੋਨੂੰ ਸੂਦ ਦੇ ਪ੍ਰੀਵਾਰ ਦਾ ਸਨਮਾਨ ਕਰਕੇ ਸੰਸਥਾ ਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨਾਮ ਫਾਊਂਡੇਸ਼ਨ ਵੱਲੋਂ ਸੋਨੂੰ ਸੂਦ ਦੀ ਸੰਸਥਾ ਸੂਦ ਚੈਰਿਟੀ ਫਾਉਂਡੇਸ਼ਨ ਨਾਲ ਮਿਲਕੇ ਸ਼ਹਿਰ ਵਿਚ ਜਰੂਰਤਮੰਦ ਕੋਰੋਨਾ ਪੀੜਿਤ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਬੀੜਾ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਜਰੂਰਤਮੰਦ ਪਰਿਵਾਰਾਂ ਨੂੰ ਵੰਡਣ ਲਈ ਰਾਸ਼ਨ ਕਿੱਟਾਂ ਦਿਤੀਆਂ ਹਨ। ਉਨ੍ਹਾਂ ਦੱਸਿਆ ਕਿ ਸੂਦ ਪ੍ਰੀਵਾਰ ਨੇ ਕਿਹਾ ਹੈ ਕਿ ਉਹ ਹੋਰਨਾਂ ਥਾਵਾਂ ਦੀ ਤਰਾਂ ਨਾਮ ਫਾਉਂਡੇਸ਼ਨ ਨਾਲ ਮਿਲਕੇ ਬਠਿੰਡਾ ਸ਼ਹਿਰ ਵਿਚ ਹਰ ਤਰਾਂ ਦੀ ਸੇਵਾ ਕਰਨ ਲਈ ਤਿਆਰ ਹਨ। ਇਸ ਮੌਕੇ ਤੇ ਨਾਮ ਫਾਉਂਡੇਸ਼ਨ ਦੇ ਸੰਸਥਾਪਕ ਕਰਨ ਜਿੰਦਲ, ਕੋਆਰਡੀਨੇਟਰ ਸੋਨੀਆ ਜਿੰਦਲ, ਕਾਨੂੰਨੀ ਸਲਾਹਕਾਰ ਐਡਵੋਕੇਟ ਰਹਿਮਤ ਅਲੀ ਖਾਨ ਅਤੇ ਸੋਨੂ ਸੂਦ ਦੇ ਜੀਜਾ ਗੌਤਮ ਸੱਚਰ ਹਾਜਰ ਸਨ।