ਗੁਰਦਾਸ ਮਾਨ ਦੀ ਜ਼ਮਾਨਤ ਦੀ ਅਪੀਲ ਅਦਾਲਤ ਵਲੋਂ ਰੱਦ
ਜਲੰਧਰ, 8 ਸਤੰਬਰ 2021 - ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਮਾਮਲੇ 'ਚ ਦਰਜ ਹੋਏ ਪਰਚੇ 'ਚ ਗੁਰਦਾਸ ਮਾਨ ਦੇ ਵਕੀਲ ਵਲੋਂ ਦਿੱਤੀ ਜ਼ਮਾਨਤ ਦੀ ਅਪੀਲ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ। ਗੁਰਦਾਸ ਮਾਨ ਵਲੋਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਅੱਜ ਜਲੰਧਰ ਸੈਸ਼ਨ ਕੋਰਟ ਵਿਚ ਗੁਰਦਾਸ ਮਾਨ ਦੇ ਵਕੀਲ ਵਲੋਂ ਦਿੱਤੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ।
ਅਸਲ 'ਚ ਗੁਰਦਾਸ ਮਾਨ 'ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਸੀ।
ਹੁਣ ਕਿਹੜੇ ਨਵੇਂ ਵਿਵਾਦ 'ਚ ਘਿਰੇ ਗੁਰਦਾਸ ਮਾਨ ? ਕਿਸ ਨਾਲ ਕਰ ਦਿੱਤੀ ਗੁਰੂ ਅਮਰਦਾਸ ਜੀ ਦੀ ਤੁਲਨਾ?
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://www.youtube.com/watch?v=qkPHGunla0w