ਕਰੂਜ਼ ’ਤੇ ਰੇਵ ਪਾਰਟੀ ਦੌਰਾਨ ਹਿਰਾਸਤ ਚ ਲਏ ਬਾਲੀਵੁੱਡ ਸੁਪਰ ਸਟਾਰ ਦੇ ਮੁੰਡੇ ਤੋਂ ਐਨ ਸੀ ਬੀ ਵੱਲੋਂ ਪੁੱਛ ਗਿੱਛ ਜਾਰੀ
ਮੁੰਬਈ, 3 ਅਕਤੂਬਰ, 2021: ਐਨਸੀਬੀ ਦੀ ਟੀਮ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਰੇਵ ਪਾਰਟੀ ਦਾ ਪਰਦਾਫ਼ਾਸ਼ ਕੀਤਾ ਹੈ। ਖ਼ਬਰਾਂ ਮੁਤਾਬਿਕ, ਐਨਸੀਬੀ ਦੀ ਟੀਮ ਨੂੰ ਸੂਚਨਾ ਮਿਲੀ ਸੀ, ਕਿ ਇੱਕ ਸਮੁੰਦਰੀ ਜਹਾਜ਼ ਜੋ ਕਿ ਮੁੰਬਈ ਤੋਂ ਗੋਆ ਜਾਣ ਵਾਲਾ ਹੈ, ਉਹਦੇ ਵਿੱਚ ਰੇਵ ਪਾਰਟੀ ਹੋਣ ਵਾਲੀ ਹੈ।
ਐਨਸੀਬੀ ਦੇ ਅਧਿਕਾਰੀਆਂ ਨੂੰ ਜਿਵੇਂ ਹੀ ਇਹ ਸੂਚਨਾ ਪ੍ਰਾਪਤ ਹੋਈ, ਉਹ ਯਾਤਰੀ ਬਣ ਕੇ, ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਗਏ ਅਤੇ ਕਰੀਬ ਇੱਕ ਦਿਨ ਪੂਰਾ ਅਪਰੇਸ਼ਨ ਕਰਨ ਮਗਰੋਂ ਉਕਤ ਰੇਵ ਪਾਰਟੀ ਦਾ ਪਰਦਾਫ਼ਾਸ਼ ਕੀਤਾ ਗਿਆ। ਡਰੱਗ ਪਾਰਟੀ ਮਾਮਲੇ ਵਿੱਚ ਵਾਇਰਲ ਹੋਈ ਵੀਡੀਓ ਦੇ ਮੁਤਾਬਿਕ, ਬਾਲੀਵੁੱਡ ਸੁਪਰ ਸਟਾਰ ਅਦਾਕਾਰ ਸ਼ਾਰੁਖ ਖ਼ਾਨ ਦੇ ਮੁੰਡੇ ਤੋਂ ਐਨਸੀਬੀ ਵੱਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਦਕਿ ਦੋ ਮਹਿਲਾਵਾਂ ਸਮੇਤ 8 ਵਿਅਕਤੀਆਂ ਨੁੰ ਹਿਰਾਸਤ ਵਿਚ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਇਸ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ।