ਐਵਾਰਡ ਜੇਤੂ ਲਘੂ ਫ਼ਿਲਮ “ਐੜੇ ਤੋਂ ਐੜੇ ਤੱਕ” ਯੂ ਟਿਊਬ ਚੈਨਲ ‘ਤੇ ਰਿਲੀਜ਼
ਹਰਦਮ ਮਾਨ
ਸਰੀ, 20 ਨਵੰਬਰ 2021- ਬਸੰਤ ਐਟਰਟੇਨਮੈਂਟ ਦੀ ਪੇਸ਼ਕਸ਼ ਅਤੇ ਐਵਾਰਡ ਜੇਤੂ ਲਘੂ ਫ਼ਿਲਮ “ਐੜੇ ਤੋਂ ਐੜੇ ਤੱਕ” ਬੀਤੇ ਦਿਨ ਯੂ ਟਿਊਬ ਚੈਨਲ ਉਪਰ ਰਿਲੀਜ਼ ਕੀਤੀ ਗਈ। ਇਸ ਫਿਲਮ ਰਾਹੀਂ ਇਕ ਪਰਿਵਾਰ ਦੀਆਂ ਛੇ ਪੀੜ੍ਹੀਆਂ ਰਾਹੀਂ ਮਾਨਵੀ ਵਿਕਾਸ ਦੀ ਗਾਥਾ ਨੂੰ ਬਹੁਤ ਹੀ ਖੂਬਸੂਰਤ ਕਾਵਿਕ ਸ਼ੈਲੀ ਵਿਚ ਪ੍ਰਗਟਾਇਆ ਅਤੇ ਫਿਲਮਾਇਆ ਗਿਆ ਹੈ। ਇਹ ਲਘੂ ਫਿਲਮ ਵੈਨਕੂਵਰ ਸਾਊਥ ਏਸ਼ੀਅਨ ਫਿਲਮ ਫੈਸਟੀਵਲ 2021 ਦੌਰਾਨ “ਸਰਬੋਤਮ ਔਡੀਐਂਸ ਚੁਆਇਸ ਐਵਾਰਡ” ਵੀ ਹਾਸਲ ਕਰ ਚੁੱਕੀ ਹੈ।
”ਐੜੇ ਤੋ ਐੜੇ ਤੱਕ” ਅਰਥਾਤ ਅਤਰ ਸਿੰਘ ਉਰਫ ਅਤਰੇ ਤੋ ਅੰਮ੍ਰਿਤ (ਸਪੁੱਤਰ ਬਲਦੇਵ ਸਿੰਘ ਬਾਠ) ਤੋਂ ਪੀੜ੍ਹੀ ਦਰ ਪੀੜ੍ਹੀ ਬਾਠ ਪਰਿਵਾਰ ਦੀ ਕਹਾਣੀ ਅਸਲ ਵਿਚ ਮਾਨਵੀ ਸਫਰ ਦੀ ਕਹਾਣੀ ਹੀ ਹੈ।
”ਬੀਤੇ ਵੱਲ ਝਾਕਣਾ, ਚੇਤੇ ਕਰਨਾ ਆਪਣੇ ਵਡੇਰਿਆਂ ਨੂੰ, ਆਪਣੇ ਦਾਦੇ-ਪੜਦਾਦੇ ਚ ਵੇਖਣੇ ਆਪਣੇ ਨੈਣ ਨਕਸ਼…”
ਰਹਾਓ ਪ੍ਰੋਡਕਸ਼ਨ ਵੱਲੋਂ ਤਿਆਰ ਇਸ ਲਘੂ ਫਿਲਮ ਦੀ ਕਹਾਣੀ ਤੇ ਚਲ ਚਿਤਰਾਂ ਦੀ ਭੂਮਿਕਾ ਬਲਦੇਵ ਸਿੰਘ ਬਾਠ ਨੇ ਬਾਖੂਬੀ ਨਿਭਾਈ ਹੈ। ਇਸ ਦੇ ਨਿਰਦੇਸ਼ਿਕ ਜਸ਼ਨ ਦਿਓਲ ਹਨ ਅਤੇ ਰਾਣਾ ਰਣਬੀਰ ਅਸਿਸਟੈਂਟ ਕਰੀਏਟਿਵ ਡਾਇਰੈਕਟਰ ਹਨ, ਸੰਗੀਤਕਾਰ ਗੁਰਵੀਰ ਸਿੰਘ ਹਨ।