ਸਲਮਾਨ ਖਾਨ ਨੂੰ ਵਿਆਹ ਕਰਨ ਲਈ ਇਹ ਅਦਾਕਾਰਾ 16 ਸਾਲ ਦੀ ਉਮਰ ਵਿੱਚ ਆਈ ਸੀ ਭਾਰਤ
ਸਲਮਾਨ ਖਾਨ ਨੇ ਰਿਲੇਸ਼ਨਸ਼ਿਪ ਤੋਂ ਬਾਅਦ ਦਿੱਤਾ ਸੀ ਧੋਖਾ
ਸਲਮਾਨ ਨਾਲ ਫਿਲਮ ਅਨਰਿਲੀਜ ਫਿਲਮ ਬੁਲੰਦ ਚ ਕੀਤਾ ਸੀ ਰੋਲ
ਦੀਪਕ ਗਰਗ,ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ 7 ਜਨਵਰੀ 2022- ਬਾਲੀਵੁੱਡ ਦੇ ਮੋਸਟ ਐਲੀਜਿਬਲ ਬੈਚਲਰ ਸਲਮਾਨ ਖਾਨ ਭਾਵੇਂ ਹੀ 56 ਸਾਲ ਦੇ ਹੋ ਗਏ ਹਨ ਪਰ ਅੱਜ ਵੀ ਕਈ ਅਭਿਨੇਤਰੀਆਂ ਜਾਂ ਕੁੜੀਆਂ ਸਲਮਾਨ ਖਾਨ ਨਾਲ ਵਿਆਹ ਕਰਨ ਦਾ ਸੁਪਨਾ ਦੇਖ ਰਹੀਆਂ ਹਨ। ਸਲਮਾਨ ਦੇ ਫੈਨਜ਼ ਹਮੇਸ਼ਾ ਤੋਂ ਹੀ ਸਲਮਾਨ ਦੇ ਵਿਆਹ ਦਾ ਇੰਤਜ਼ਾਰ ਕਰਦੇ ਰਹੇ ਹਨ। ਸਲਮਾਨ ਖਾਨ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰਦੇ ਹਨ। ਸਲਮਾਨ ਖਾਨ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੁੜਿਆ ਹੋਇਆ ਸੀ ਅਤੇ ਕਈਆਂ ਨਾਲ ਉਨ੍ਹਾਂ ਦੇ ਲੰਬੇ ਸਮੇਂ ਤੱਕ ਰਿਸ਼ਤੇ ਰਹੇ ਪਰ ਕਿਸੇ ਨਾਲ ਵਿਆਹ ਨਹੀਂ ਹੋ ਸਕਿਆ।
ਇਨ੍ਹਾਂ 'ਚੋਂ ਇਕ ਸੋਮੀ ਅਲੀ ਸੀ, ਜਿਸ ਨਾਲ ਸਲਮਾਨ ਖਾਨ ਦਾ ਅਫੇਅਰ ਕਿਸੇ ਸਮੇਂ ਕਾਫੀ ਮਸ਼ਹੂਰ ਸੀ। ਉਨ੍ਹਾਂ ਦੇ ਵਿਆਹ ਦੀ ਖਬਰ ਵੀ ਸਾਹਮਣੇ ਆਈ ਸੀ। ਸੋਮੀ ਅਲੀ ਨੇ ਸਲਮਾਨ ਖਾਨ ਦੀ ਫਿਲਮ 'ਮੈਂਨੇ ਪਿਆਰ ਕਿਆ' ਦੇਖ ਕੇ ਸਲਮਾਨ 'ਤੇ ਕ੍ਰਸ਼ ਕਰ ਲਿਆ ਸੀ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਉਹ ਸਲਮਾਨ ਨਾਲ ਵਿਆਹ ਕਰਨ ਦਾ ਸੁਪਨਾ ਲੈ ਕੇ ਭਾਰਤ ਆਈ ਸੀ।
ਦਰਅਸਲ ਸਲਮਾਨ ਖਾਨ ਅਤੇ ਸੋਮੀ ਅਲੀ 90 ਦੇ ਦਹਾਕੇ ਦੀ ਸ਼ੁਰੂਆਤ 'ਚ ਇਕੱਠੇ ਨਜਰ ਆਏ ਸਨ ਅਤੇ ਉਨ੍ਹਾਂ ਦਾ ਰਿਸ਼ਤਾ ਕਾਫੀ ਮਸ਼ਹੂਰ ਸੀ। ਹਾਲ ਹੀ ਵਿੱਚ ਦ ਫ੍ਰੀ ਪ੍ਰੈਸ ਜਰਨਲ ਨਾਲ ਇੱਕ ਇੰਟਰਵਿਊ ਵਿੱਚ, ਸੋਮੀ ਨੇ ਖੁਲਾਸਾ ਕੀਤਾ ਕਿ ਉਹ ਅਭਿਨੇਤਾ ਸਲਮਾਨ ਖਾਨ ਨੂੰ ਬਹੁਤ ਪਸੰਦ ਕਰਦੀ ਸੀ। ਉਸ ਨੇ ਸਲਮਾਨ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਸੋਮੀ ਨੇ ਕਿਹਾ, 'ਉਹ ਹਿੰਦੀ ਫਿਲਮਾਂ ਦੇਖਦੀ ਸੀ। ਮੈਂ 'ਮੈਨੇ ਪਿਆਰ ਕਿਆ' ਦੇਖੀ ਅਤੇ ਮੈਨੂੰ ਸਲਮਾਨ 'ਤੇ ਕ੍ਰਸ਼ ਹੋ ਗਿਆ। ਉਸ ਰਾਤ ਮੈਨੂੰ ਸੁਪਨਾ ਆਇਆ ਅਤੇ ਮੈਂ ਭਾਰਤ ਜਾਣ ਦਾ ਫੈਸਲਾ ਕੀਤਾ। ਜਦੋਂ ਮੈਂ 16 ਸਾਲ ਦੀ ਸੀ ਤਾਂ ਮੇਰੇ ਲਈ ਇਹ ਸੋਚਣਾ ਮਜ਼ਾਕ ਸੀ ਕਿ ਮੈਂ ਮੁੰਬਈ ਜਾ ਕੇ ਸਲਮਾਨ ਨਾਲ ਵਿਆਹ ਕਰ ਸਕਦੀ ਹਾਂ।
ਸੋਮੀ ਅਲੀ ਨੇ ਦੱਸਿਆ ਕਿ ਮੈਂ ਅਪਣੇ ਸੂਟਕੇਸ ਨੂੰ ਲੱਭਦੇ ਹੋਏ ਮਾਂ ਨੂੰ ਦੱਸਿਆ ਕਿ ਮੈਂ ਸਲਮਾਨ ਖਾਨ ਨਾਲ ਵਿਆਹ ਕਰਨ ਲਈ ਮੁੰਬਈ ਜਾ ਰਹੀ ਹੈ। ਮਾਂ ਅਮਿਤਾਭ ਦੇ ਜ਼ਮਾਨੇ ਦੀ ਸੀ, ਇਸ ਲਈ ਉਸ ਨੇ ਮੈਨੂੰ ਪੁੱਛਿਆ, 'ਸਲਮਾਨ ਕੌਣ ਹੈ?' ਮੈਂ ਕਿਹਾ, 'ਉਹ ਇੱਕ ਵੱਡਾ ਸਟਾਰ ਹੈ ਅਤੇ ਮੈਂ ਉਸ ਕੋਲ ਜਾਣਾ ਚਾਹੁੰਦੀ ਹਾਂ। ਮਾਂ ਨੇ ਤੁਰੰਤ ਮੈਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਫਿਰ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਮੁੰਬਈ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਅਤੇ ਤਾਜ ਮਹਿਲ ਦੇਖਣਾ ਚਾਹੁੰਦੀ ਹਾਂ। ਮੈਂ ਉਨ੍ਹਾਂ ਨੂੰ ਮਨਾਉਣ ਲਈ ਧਾਰਮਿਕ ਕਾਰਡ ਖੇਡਿਆ। ਮੈਂ ਪਾਕਿਸਤਾਨ ਆਈ ਅਤੇ ਫਿਰ ਮੁੰਬਈ ਚਲੀ ਗਈ।
ਮੈਂ ਆਪਣੇ ਪਰਸ 'ਚ ਸਲਮਾਨ ਦੀ ਫੋਟੋ ਰੱਖੀ ਸੀ। ਜਦੋਂ ਤੱਕ ਮੈਂ ਇੱਥੇ ਪਹੁੰਚੀ, ਬਾਗੀ (1990) ਰਿਲੀਜ਼ ਹੋ ਚੁੱਕੀ ਸੀ ਅਤੇ ਸਲਮਾਨ ਪਹਿਲਾਂ ਹੀ ਇੱਕ ਮੈਗਾਸਟਾਰ ਸਨ।
ਸੋਮੀ ਅਲੀ ਅਤੇ ਸਲਮਾਨ ਖਾਨ ਦਾ ਰਿਸ਼ਤਾ 1991 ਤੋਂ 1999 ਤੱਕ ਚੱਲਿਆ। ਸੋਮੀ ਨੇ ਇੰਟਰਵਿਊ 'ਚ ਦੱਸਿਆ ਕਿ ਉਹ ਸਲਮਾਨ ਖਾਨ ਨਾਲ ਨੇਪਾਲ ਜਾ ਰਹੀ ਸੀ, ਰਸਤੇ 'ਚ ਉਸ ਨੇ ਅਦਾਕਾਰ ਨੂੰ ਆਪਣੀਆਂ ਭਾਵਨਾਵਾਂ ਦੱਸੀਆਂ ਅਤੇ ਕਿਹਾ ਕਿ ਉਹ ਉਸ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਵਿਆਹ ਕਰਨਾ ਚਾਹੁੰਦੀ ਹੈ। ਸੋਮੀ ਮੁਤਾਬਕ ਇਹ ਸੁਣ ਕੇ ਸਲਮਾਨ ਨੇ ਉਸ ਨੂੰ ਕਿਹਾ, 'ਮੇਰੀ ਇੱਕ ਗਰਲਫਰੈਂਡ ਹੈ', ਜਿਸ 'ਤੇ ਸੋਮੀ ਅਲੀ ਨੇ ਕਿਹਾ, 'ਕੋਈ ਗੱਲ ਨਹੀਂ'। ਮੈਂ ਅੱਲ੍ਹੜ ਉਮਰ ਦੀ ਸੀ। ਸੋਮੀ ਨੇ ਦੱਸਿਆ ਕਿ ਉਹ 17 ਸਾਲ ਦੀ ਉਮਰ ਤੋਂ ਬਾਅਦ ਰਿਲੇਸ਼ਨਸ਼ਿਪ 'ਚ ਆ ਗਈ ਸੀ।
ਅਦਾਕਾਰਾ ਨੇ ਅੱਗੇ ਕਿਹਾ, 'ਉਨ੍ਹਾਂ ਨੇ ਮੈਨੂੰ ਪਹਿਲਾਂ ਕਿਹਾ, ਮੈਂ ਤੈਨੂੰ ਪਿਆਰ ਕਰਦਾ ਹਾਂ ( ਆਈ ਲਵ ਯੂ) । ਇਹ ਗੱਲ ਬਹੁਤ ਯਕੀਨਨ ਸੀ।
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਅਤੇ ਸੋਮੀ ਅਲੀ ਦਾ ਰਿਸ਼ਤਾ 8 ਸਾਲ ਤੱਕ ਚੱਲਿਆ। ਸੋਮੀ ਅਲੀ ਮਿਥੁਨ ਚੱਕਰਵਰਤੀ ਨਾਲ 'ਕ੍ਰਿਸ਼ਨਾ ਅਵਤਾਰ', ਸੈਫ ਅਲੀ ਖਾਨ ਨਾਲ 'ਯਾਰ ਗੱਦਾਰ' ਅਤੇ ਸੁਨੀਲ ਸ਼ੈੱਟੀ ਨਾਲ 'ਅੰਤ' ਸਮੇਤ ਕਈ ਬਾਲੀਵੁੱਡ ਫਿਲਮਾਂ ਵਿੱਚ ਵੀ ਨਜ਼ਰ ਆਈ। ਹਾਲਾਂਕਿ, ਸੋਮੀ ਅਲੀ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਅਸਫਲ ਰਹੀ ਸੀ।
ਮੁੰਬਈ ਆਉਣ ਤੋਂ ਬਾਅਦ ਉਸ ਨੇ ਪੋਰਟਫੋਲੀਓ ਸ਼ੂਟ ਕਰਵਾਇਆ ਅਤੇ ਇੱਕ ਪ੍ਰੋਡਕਸ਼ਨ ਹਾਊਸ ਪਹੁੰਚੀ, ਜਿੱਥੇ ਸਲਮਾਨ ਵੀ ਮੌਜੂਦ ਸਨ। ਬਾਅਦ ਵਿੱਚ ਉਸਨੂੰ ਬੁਲਾਇਆ ਗਿਆ। ਜਿਸ ਫ਼ਿਲਮ ਬੁਲੰਦ ਵਿੱਚ ਉਸ ਨੂੰ ਕਾਸਟ ਕੀਤਾ ਗਿਆ ਸੀ ਇਹ ਰਿਲੀਜ਼ ਨਹੀਂ ਹੋ ਸਕੀ ਪਰ ਉਸ ਕਾਰਨ ਉਸ ਨੂੰ ਕਈ ਫ਼ਿਲਮਾਂ ਮਿਲੀਆਂ।
ਸੋਮੀ ਅਲੀ ਨੇ ਕਿਹਾ, ''ਨਿਰਦੇਸ਼ਕ ਮੇਰੇ ਤੋਂ ਡਰਦੇ ਸਨ, ਮੈਂ ਰਿਹਰਸਲ ਲਈ ਨਹੀਂ ਜਾਂਦੀ ਸੀ। ਮੇਰੀ ਜੀਵਨ ਸ਼ੈਲੀ ਵੱਖਰੀ ਸੀ। ਮੈਂ ਇੱਥੇ ਫਿਲਮਾਂ 'ਚ ਕਰੀਅਰ ਬਣਾਉਣ ਲਈ ਨਹੀਂ ਆਈ, ਮੈਂ ਸਿਰਫ ਸਲਮਾਨ ਖਾਨ ਨਾਲ ਵਿਆਹ ਕਰਨਾ ਸੀ।
ਇਸ ਤੋਂ ਪਹਿਲਾਂ ਸੋਮੀ ਅਲੀ ਵੀ ਸਲਮਾਨ ਨਾਲ ਆਪਣੇ ਬ੍ਰੇਕਅੱਪ ਦਾ ਕਾਰਨ ਵੀ ਦੱਸ ਚੁੱਕੀ ਹੈ। ਉਸ ਨੇ ਕਿਹਾ ਸੀ ਕਿ ਸਲਮਾਨ ਨੇ ਉਸ ਨੂੰ ਰਿਸ਼ਤੇ 'ਚ ਧੋਖਾ ਦਿੱਤਾ ਸੀ, ਫਿਰ ਉਸ ਨੇ ਸਲਮਾਨ ਨਾਲ ਬ੍ਰੇਕਅੱਪ ਕਰਨ ਦਾ ਫੈਸਲਾ ਕੀਤਾ ਸੀ। ਸੋਮੀ ਅਲੀ ਨੇ ਇਹ ਵੀ ਕਿਹਾ ਸੀ ਕਿ ਉਸਨੇ ਸਲਮਾਨ ਦੇ ਕਰੀਬ ਹੋਣ ਲਈ ਹੀ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ ਪਰ ਜਦੋਂ ਸਲਮਾਨ ਨੇ ਉਸਨੂੰ ਧੋਖਾ ਦਿੱਤਾ ਤਾਂ ਉਸਨੇ ਸਲਮਾਨ ਦੇ ਨਾਲ ਹੀ ਭਾਰਤ ਛੱਡ ਦਿੱਤਾ।
ਸੋਮੀ ਅਲੀ ਪਾਕਿਸਤਾਨੀ ਮੂਲ ਦੀ ਅਦਾਕਾਰਾ ਹੈ।1973 ਚ ਸੋਮੀ ਅਲੀ ਦਾ ਜਨਮ ਕਰਾਚੀ, ਸਿੰਧ, ਪਾਕਿਸਤਾਨ ਵਿੱਚ ਹੋਇਆ ਸੀ। ਉਸਦੀ ਮਾਂ ਤਹਿਮੀਨਾ ਇਰਾਕੀ ਹੈ, ਅਤੇ ਉਸਦੇ ਪਿਤਾ ਮਦਨ ਪਾਕਿਸਤਾਨੀ ਹਨ। 12 ਸਾਲ ਦੀ ਉਮਰ ਤੱਕ ਕਾਨਵੈਂਟ ਆਫ਼ ਜੀਸਸ ਐਂਡ ਮੈਰੀ, ਕਰਾਚੀ ਵਿੱਚ ਪੜ੍ਹਣ ਤੋਂ ਬਾਅਦ, ਉਹ, ਉਸਦੀ ਮਾਂ ਅਤੇ ਭਰਾ ਦੱਖਣੀ ਫਲੋਰੀਡਾ, ਸੰਯੁਕਤ ਰਾਜ ਵਿੱਚ ਚਲੇ ਗਏ।
ਸੋਮੀ ਅਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੁੰਬਈ ਵਿੱਚ ਮਾਡਲਿੰਗ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸਨੇ ਬਾਲੀਵੁੱਡ 'ਚ ਕਦਮ ਰੱਖਿਆ ਅਤੇ ਕੁਝ ਫਿਲਮਾਂ 'ਚ ਕੰਮ ਕੀਤਾ। ਹਾਲਾਂਕਿ ਉਹ ਸਲਮਾਨ ਖਾਨ ਦੀ ਪ੍ਰੇਮਿਕਾ ਦੇ ਤੌਰ 'ਤੇ ਵਧੇਰੇ ਮਸ਼ਹੂਰ ਹੋਈ ਸੀ। ਬਾਅਦ ਵਿੱਚ ਦੋਵਾਂ ਦਾ 1999 ਵਿੱਚ ਬ੍ਰੇਕਅੱਪ ਹੋ ਗਿਆ ਅਤੇ ਉਸ ਤੋਂ ਬਾਅਦ ਸੋਮੀ ਪੜ੍ਹਾਈ ਲਈ ਵਾਪਸ ਅਮਰੀਕਾ ਚਲੀ ਗਈ। ਜਾਣਕਾਰੀ ਮੁਤਾਬਕ ਉਹ ਵੀ ਅਜੇ ਅਣਵਿਆਹੀ ਹੈ।