← Go Back
ਆਬਕਾਰੀ ਪੁਲਿਸ ਚ ਤੈਨਾਤ ਏਐਸਈ ਅਤੇ ਮਾਹਿਲਾ ਹੈਡ ਕਾਂਸਟੇਬਲ ਨੇਵਰਲਡ ਪੁਲਿਸ ਗੇਮਸ ਵਿਚ ਜਿਤੇ ਸੋਨੇ ਦੇ ਤਗ਼ਮੇ
ਗੁਰਦਾਸਪੁਰ 01 ਅਗਸਤ 2022: ਬੀਤੇ ਦਿਨੀ ਨੀਦਰਲੈਂਡ ਵਿਖੇ ਵਰਲਡ ਪੁਲਿਸ ਗੇਮਸ ਦਾ ਅਯੋਜਨ ਹੋਇਆ ਸੀ।ਇਹਨਾਂ ਖੇਡਾਂ ਚ ਪੰਜਾਬ ਪੁਲਿਸ ਵਲੋਂ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਗਈ ਸੀ ਜਿਸ ਦੇ ਚੱਲਦੇ ਖੇਡਾਂ ਚ ਭਾਰਤ ਵਲੋਂ ਗਏ ਬਟਾਲਾ ਵਿੱਚ ਆਬਕਾਰੀ ਪੁਲਿਸ ਚ ਤੈਨਾਤ ਏਐਸਈ ਜਸਪਿੰਦਰ ਸਿੰਘ ਅਤੇ ਮਹਿਲਾ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਵੱਖ ਵੱਖ ਖੇਡਾਂ ਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੰਜਾਬ ਪੁਲਿਸ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਜਸਵਿੰਦਰ ਸਿੰਘ ਨੇ ਸੌ ਮੀਟਰ ਹਾਰਡਨ ਕੇ ਗੋਲਡ ਮੈਡਲ ਜਿੱਤਿਆ ਹੈ ਜਦ ਕਿ ਸੌ ਮੀਟਰ ਦੌੜ ਵਿੱਚੋਂ ਦੂਜੇ ਸਥਾਨ ਤੇ ਰਹੇ ਉੱਥੇ ਹੀ ਮਹਿਲਾ ਹੈਡਕਾਂਸਟੇਬਲ ਸਰਬਜੀਤ ਕੌਰ ਨੇ ਡਿਸਕਸ ਥਰੋ ਅਤੇ ਗੋਲਾ ਸੁੱਟਣ ਵਿਚ ਮੈਡਲ ਹਾਸਲ ਕੀਤੇ ਹਨ।ਅੱਜ ਜਦ ਇਹ ਦੋਵੇ ਪੰਜਾਬ ਪੁਲਿਸ ਮੁਲਾਜਿਮ ਬਟਾਲਾ ਆਬਕਾਰੀ ਦਫਤਰ ਪਹੁੰਚ ਤਾ ਉਹਨਾਂ ਦਾ ਪੂਰੀ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਏਐਸਈ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 100 ਮੀਟਰ ਹਾਰਡਲ ਚ ਸੋਨੇ ਦਾ ਤਗਮਾ ਜਿੱਤਿਆ ਅਤੇ 100 ਮੀਟਰ ਦੌੜ ਚ ਦੂਸਰਾ ਸਥਾਨ ਹਾਸਿਲ ਕੀਤਾ ਹੈ।ਉੱਥੇ ਹੀ ਉਹਨਾਂ ਕਿਹਾ ਕਿ ਉਹ ਆਬਕਾਰੀ ਵਿਭਾਗ ਚ ਡਿਊਟੀ ਤੇ ਤੈਨਾਤ ਹਨ ਅਤੇ ਡਿਊਟੀ ਵੀ ਕੜੀ ਹੈ ਅਕਸਰ ਨਜਾਇਜ ਸ਼ਰਾਬ ਦੇ ਧੰਦਾ ਕਰਨ ਵਾਲਿਆਂ ਦੇ ਖਿਲਾਫ ਜਗਾਹ ਜਗਾਹ ਰੇਡ ਕਰਨਾ ਹੁੰਦਾ ਹੈ ਲੇਕਿਨ ਇਸ ਡਿਊਟੀ ਦੇ ਨਾਲ ਹੀ ਉਹ ਰੋਜਾਨਾ ਸਵੇਰੇ ਸ਼ਾਮ ਲਗਾਤਾਰ ਆਪਣੀ ਖੇਡਾਂ ਨਾਲ ਜੁੜੇ ਰਹੇ।ਇਹੀ ਕਾਰਨ ਹੈ ਕਿ ਅੱਜ ਉਹਨਾਂ ਨੇ ਇਹ ਮੈਡਲ ਜਿੱਤੇ ਹਨ। ਉਥੇ ਹੀ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਵਲੋਂ ਡਿਸਕਸ ਅਤੇ ਗੋਲਾ ਸੁੱਟਣ ਚ ਮੈਡਲ ਜਿੱਤੇ ਹਨ ਅਤੇ ਉਹ ਧੰਨਵਾਦੀ ਹਨ ਕਿ ਉਹਨਾਂ ਦਾ ਵਿਭਾਗ ਵਲੋਂ ਇਹ ਭਰਾਵਾਂ ਸਵਾਗਤ ਕੀਤਾ ਗਿਆ ਹੈ |
Total Responses : 929