ਦਿਨੇ ਜਾਂਦਾ ਸਕੂਲ, ਰਾਤ ਨੂੰ ਕਰਦਾ ਹੈ ਹਸਪਤਾਲ ਵਿੱਚ ਨੌਕਰੀ, ਆਵਾਜ਼ ਦੇ ਜਾਦੂਗਰ ਦੀ 'ਜਾਦੂਗਰ' ਗਾਣੇ ਨਾਲ ਹੋਈ ਮਸ਼ਹੂਰੀ
ਪੱਤਰਕਾਰ.... ਰੋਹਿਤ ਗੁਪਤਾ
ਗੁਰਦਾਸਪੁਰ, 5 ਅਗਸਤ 2022 - 16 ਸਾਲਾਂ ਨੌਜਵਾਨ ਜਿਸਦੇ ਦਾਦੇ ਦੇ ਬਿਮਾਰ ਹੋਣ ਤੇ ਉਸਦਾ ਪਿਤਾ ਨੇ ਘਰ ਦਾ ਸਭ ਕੁਝ ਵੇਚ ਦਿੱਤਾ ਤਾਂ ਜੋ ਉਸਦਾ ਪਿਤਾ ਠੀਕ ਹੋ ਸਕੇ ਅਤੇ ਬਜ਼ੁਰਗ ਦੀ ਬਿਮਾਰੀ ਦੇ ਇਲਾਜ ਕਰਕੇ ਇਹ ਪਰਿਵਾਰ ਅਰਸ਼ ਤੋਂ ਫਰਸ਼ ਤੇ ਆ ਗਿਆ। ਘਰ ਦਾ ਮੁਖੀ ਜਿਸਨੂੰ ਗਾਇਕੀ ਦਾ ਸ਼ੌਕ ਸੀ ਪਰ ਹਾਲਾਤਾਂ ਨੇ ਉਸਦਾ ਸ਼ੌਂਕ ਪੁਰਾ ਨਹੀਂ ਹੋਣ ਦਿੱਤਾ ਅਤੇ ਸਿਰਫ ਦਿਹਾੜੀ ਲਗਾਉਣ ਤੇ ਮਜਬੂਰ ਹੋ ਗਿਆ ਪਰ ਹੁਣ ਪੋਤੇ ਨੇ ਉਹ ਸ਼ੌਂਕ ਦੇਖਿਆ ਅਤੇ ਕੜੀ ਮਿਹਨਤ ਨਾਲ ਅੱਗੇ ਵੱਧ ਰਿਹਾ ਹੈ ਤਾਂ ਜੋ ਕੁਝ ਉਸਦੇ ਪਿਤਾ ਨੇ ਗਵਾਇਆ ਸੀ ਉਸਤੋਂ ਵੱਧ ਉਸਦੀ ਝੋਲੀ ਵਿੱਚ ਪਾਵੇ |
ਕਹਾਣੀ ਹੈ ਬਟਾਲਾ ਦੇ ਇਕ ਇਲਾਕੇ ਦੇ ਰਹਿਣ ਵਾਲੇ ਸਾਹਿਲ ਪ੍ਰੀਤ ਦੀ। ਪੂਰੇ ਇਲਾਕੇ ਵਿੱਚ ਇਸ 16 ਸਾਲ ਦੇ ਨੋਜਵਾਨ ਸਾਹਿਲਪ੍ਰੀਤ ਸਿੰਘ ਨੂੰ ਜਾਦੂਗਰ ਦੇ ਨਾਮ ਤੇ ਜਾਣਿਆ ਜਾਂਦਾ ਹੈ ਅਤੇ ਇਸ ਬੱਚੇ ਵਿੱਚ ਹੁਨਰ ਵੀ ਲਾਜਵਾਬ ਹੈ। ਸਵੇਰੇ ਸਕੂਲ ਜਾਂਦਾ ਹੈ ਅਤੇ ਰਾਤ ਨੂੰ ਇੱਕ ਨਿਜੀ ਹਸਪਤਾਲ ਵਿੱਚ ਨੌਕਰੀ ਕਰਦਾ ਹੈ ਤਾਂ ਜੋ ਘਰ ਨੂੰ ਚਲਾ ਸਕੇ। ਗਾਇਕੀ ਦੇ ਨਾਲ ਨਾਲ ਕਈ ਦਸਤਾਰ ਮੁਕਾਬਲਿਆਂ ਵਿੱਚ ਵੀ ਇਸ ਨੌਜਵਾਨ ਨੇ ਕਈ ਮੱਲਾ ਮਾਰੀਆਂ ਹਨ|
ਸਾਹਿਲ ਨੇ ਦੱਸਿਆ ਕਿ ਉਸਨੂੰ 4 ਸਾਲ ਦੀ ਉਮਰ ਵਿਚ ਪਿਤਾ ਵੱਲ ਦੇਖ ਗਾਇਕੀ ਦਾ ਸ਼ੌਂਕ ਪਿਆ ਪਰ ਜਿੱਥੇ ਵੀ ਗਏ ਹਾਂ, ਪੈਸੇ ਹੀ ਮੰਗੇ ਜਾਂਦੇ ਹਨ ਪਰ ਹਾਲਾਤ ਅਜਿਹੇ ਹਨ ਕਿ ਆਪਣੇ ਇਸ ਸ਼ੌਂਕ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਕੁਝ ਖਰਚ ਵੀ ਨਹੀਂ ਸਕਦੇ। ਹੁਣ ਮਨ ਵਿਚ ਸੋਚ ਲਿਆ ਹੈ ਕਿ ਪੈਸੇ ਦੇਕੇ ਅਗੇ ਨਹੀਂ ਨਿਕਲਣਾ। ਮਿਹਨਤ ਕਰਕੇ ਹੀ ਮੁਕਾਮ ਹਾਸਿਲ ਕਰਨਾ ਹੈ| ਸਾਹਿਲ ਨੇ ਕਿਹਾ ਬੁਹਤ ਔਖਾ ਹੁੰਦਾ ਹੈ ਅਰਸ਼ ਤੋਂ ਫਰਸ਼ ਦਾ ਸਫ਼ਰ ਤੈਅ ਕਰਨਾ ਕਿਉਕਿ ਉਹ ਸੁੱਖ ਸਹੂਲਤਾਂ ਨਹੀਂ ਮਿਲਦੀਆਂ, ਜਿਹਨਾਂ ਵਿੱਚੋ ਨਿਕਲੇ ਹਾਂ। ਕੋਈ ਵੀ ਰਿਸ਼ਤੇਦਾਰ ਮਦਦ ਲਈ ਅੱਗੇ ਨਹੀਂ ਆਇਆ। ਪਰ ਲੋਕਾਂ ਨੇ ਬੁਹਤ ਪਿਆਰ ਦਿੱਤਾ, ਉਸਦੇ ਪਹਿਲੇ ਗਾਣੇ ਜਾਦੂਗਰ ਨੂੰ ਅਤੇ ਇਲਾਕੇ ਵਿੱਚ ਜਾਦੂਗਰ ਦੇ ਨਾਮ ਨਾਲ ਹੀ ਉਸਦੀ ਚੜਾਈ ਹੋ ਗਈ |
ਸਾਹਿਲ ਪ੍ਰੀਤ ਦੇ ਮਾਤਾ ਪਿਤਾ ਨੇ ਦੱਸਿਆ ਕਿ ਸਾਹਿਲ ਬੁਹਤ ਮਿਹਨਤੀ ਹੈ ਪਹਿਲਾ ਸਕੂਲ ਜਾਂਦਾ ਹੈ ਅਤੇ ਬਾਅਦ ਵਿੱਚ ਰਾਤ ਨੂੰ ਕੰਮ ਤੇ ਜਾਂਦਾ ਹੈ। ਕਿਸੇ ਵੀ ਉਸਤਾਦ ਕੋਲ ਨਹੀਂ ਜਾਂਦਾ। ਖੁਦ ਮਿਹਨਤ ਕਰਦਾ ਹੈ ਕਈ ਪ੍ਰਤੀਜੋਗਤਾਵਾਂ ਵਿੱਚ ਹਿੱਸਾ ਲਿਆ ਅਤੇ ਅਵੱਲ ਆਇਆ| ਉਹਨਾਂ ਕਿਹਾ ਉਨਾਂ ਨੂੰ ਰੱਬ ਉਤੇ ਵਿਸ਼ਵਾਸ ਹੈ ਕਿ ਨੂੰ ਮਿਹਨਤ ਦਾ ਫਲ ਜਰੂਰ ਮਿਲੇਗਾ। ਉਸਦਾ ਵੀ ਇੱਕ ਦਿਨ ਪੁਰੀ ਦੁਨੀਆ ਵਿੱਚ ਨਾਮ ਹੋਵੇਗਾ |