ਗੀਤ 'ਬਾਬਾ ਬੋਹੜ' ਨੂੰ ਪਹਿਲੇ ਦਿਨ ਹੀ ਸਰੋਤਿਆਂ ਨੇ ਵੱਡੇ ਪੱਧਰ ਤੇ ਪਿਆਰ ਦਿੱਤਾ: ਹਰਿੰਦਰ ਸੰਧੂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 7 ਅਗਸਤ 2022 -ਸਾਫ਼-ਸੁਥਰੇ ਗੀਤਾਂ ਨੂੰ ਹਿੱਕ ਦੇ ਜ਼ੋਰ ਤੇ ਗਾ ਕੇ ਵਿਸ਼ੇਸ਼ ਪਹਿਚਾਣ ਬਣਾਉਣ ਵਾਲੇ ਲੋਕ ਗਾਇਕ ਹਰਿੰਦਰ ਸੰਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਕੱਲ ਰਿਲੀਜ਼ ਹੋਏ ਨਵੇਂ ਗੀਤ 'ਬਾਬਾ ਬੋਹੜ' ਨੂੰ ਪਹਿਲੇ ਦਿਨ ਹੀ ਸਰੋਤਿਆਂ ਵੱਲੋਂ ਵੱਡੇ ਪੱਧਰ ਤੇ ਪਿਆਰ ਮਿਲਿਆ ਹੈ | ਉਨ੍ਹਾਂ ਕਿਹਾ ਸਾਡੇ ਦਰੱਖਤ ਬੋਹੜ ਨੂੰ ਸਾਂਭਣ ਦਾ ਸੰਦੇਸ਼ ਦਿੰਦਾ ਇਹ ਗੀਤ ਨਵੀਂ ਪੀੜੀ ਨੂੰ ਵਾਤਾਵਰਨ ਨਾਲ ਜੁੜਨ ਵਾਸਤੇ ਵੀ ਉਤਸ਼ਾਹਿਤ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗਾਣਾ-ਸ਼ਾਣਾ ਕੰਪਨੀ 'ਚ ਮੰਚ ਸੰਚਾਲਕ ਜਸਬੀਰ ਜੱਸੀ ਫ਼ਰੀਦਕੋਟ ਦੀ ਪੇਸ਼ਕਸ਼ ਗੀਤ 'ਬਾਬਾ ਬੋਹੜ' ਨੂੰ ਗੀਤਕਾਰ ਜਸਵਿੰਦਰ ਮੱਟਰਾਂ ਨੇ ਲਿਖਿਆ ਹੈ | ਇਸ ਦਾ ਸੰਗੀਤ ਨਿੰਮਾ ਵਿਰਕ ਨੇ ਤਿਆਰ ਕੀਤਾ ਹੈ | ਗੀਤ ਦਾ ਵੀਡੀਓ ਟੀਮ ਰਾਜਿੰਦਰ ਨੇ ਤਿਆਰ ਕੀਤਾ ਹੈ | ਗੀਤ 'ਚ ਸਮਸ਼ੇਰ ਸੇਮਾ, ਮੰਦਰ ਬੀਹਲੇਵਾਲਾ, ਬਲਵਿੰਦਰ ਦਿਓਲ, ਪਰਮਿੰਦਰ ਭੁੱਲਰ, ਰਾਹਲ, ਤਨਵੀਰ, ਸਵਾਸਤਿਕ, ਰੇਵੰਸ਼ੀ, ਮਨੀਸ਼ਾ, ਪ੍ਰੀਤ ਨੇ ਅਦਾਕਾਰੀ ਕੀਤੀ ਹੈ | ਇਸ ਗੀਤ ਦੇ ਨਿਰਮਾਣ ਲਈ ਪਰਮਿੰਦਰ ਵਿੱਕੀ ਅਤੇ ਸੁਖਵਿੰਦਰ ਜੁੱਡੋ ਨੇ ਵਿਸ਼ੇਸ਼ ਸਹਿਯੋਗ ਕੀਤਾ ਹੈ | ਉਨ੍ਹਾਂ ਸਰੋਤਿਆਂ ਵੱਲੋਂ ਮਿਲਦੇ ਪਿਆਰ ਦੀ ਬਦੌਲਤ ਹੀ ਉਹ ਨਿਰੰਤਰ ਨਾਨ-ਕਮਲਸ਼ੀਅਲ ਗੀਤ ਗਾ ਰਹੇ ਹਨ |