ਲਾਲ ਸਿੰਘ ਚੱਢਾ ਫ਼ਿਲਮ ਵੇਖਣ ਵਾਲਿਆਂ ਲਈ ਆਜ਼ਾਦੀ ਦਿਵਸ ਮੌਕੇ ਭੂਰੇ ਦੇ ਢਾਬੇ ਵੱਲੋਂ ਖਵਾਇਆ ਗਿਆ ਮੁਫ਼ਤ ਖਾਣਾ ਪੀਣਾ....
ਗੁਰਪ੍ਰੀਤ ਸਿੰਘ ਜਖਵਾਲੀ
- ਲਾਲ ਸਿੰਘ ਚੱਢਾ ਫਿਲਮ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸਾਹ..... ਨਾਰੰਗ ਸਿੰਘ ਖਰੋੜ
ਚੰਡੀਗੜ੍ਹ, 15 ਅਗਸਤ 2022 - ਆਮਿਰ ਖ਼ਾਨ ਦੀ ਹੁਣੇ ਰਿਲੀਜ਼ ਹੋਈ ਫਿਲਮ ਲਾਲ ਸਿੰਘ ਚੱਢਾ,ਇਹ ਫਿਲਮ ਦੇਖਣ ਲਈ ਲੋਕਾਂ ਵਿੱਚ ਬਹੁਤ ਭਾਰੀ ਉਤਸਾਹ ਹੈ, ਇਨਾ ਸ਼ਬਦਾਂ ਦਾ ਪ੍ਰਗਟਾਵਾ ਲਖਵਿੰਦਰ ਸਿੰਘ ਮਾਲਕ ਭੂਰੇ ਦਾ ਢਾਬਾ ਉੱਤੇ ਇੱਕ ਟਰੈਕਟਰ ਉੱਤੇ ਬੈਨਰ ਲਗਾਕੇ ਇਸ ਫਿਲਮ ਨੂੰ ਦੇਖਣ ਜਾ ਰਹੇ ਨੌਜਵਾਨਾਂ ਵਲੋਂ ਕੀਤਾ ਗਿਆ।
ਇਸ ਫ਼ਿਲਮ ਨੂੰ ਹਰੀ ਝੰਡੀ ਦੇਣ ਸਮੇਂ ਉਹਨਾਂ ਨੇ ਕਿਹਾ ਕਿ ਲੋਕਾਂ ਵਿੱਚ ਖਾਸ ਕਰਕੇ ਪੇਂਡੂ ਲੋਕਾਂ ਵਿੱਚ ਕਿ ਉਹ ਆਪਣੇ ਟਰੈਕਟਰਾਂ ਉਤੇ ਹੀ ਇਸ ਫਿਲਮ ਨੂੰ ਦੇਖਣ ਲਈ ਜਾ ਰਹੇ ਹਨ, ਉਹਨਾ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਇਹ ਫਿਲਮ ਬਹੁਤ ਹੀ ਵੱਧੀਆ ਹੈ, ਇਹ ਫ਼ਿਲਮ ਹਰ ਇਕ ਨੂੰ ਵਿਸ਼ੇਸ਼ ਕਰਕੇ ਹਰ ਇਕ ਪੰਜਾਬੀ ਨੂੰ ਫਿਲਮ ਜਰੂਰ ਦੇਖਣੀ ਚਾਹੀਦੀ ਹੈ।
ਇਸ ਫਿਲਮ ਦੇਖਣ ਜਾਣ ਲਈ ਅੱਜ ਅਜਾਦੀ ਦਿਵਸ ਤੇ ਨੌਜਵਾਨਾਂ ਨੂੰ ਮੁਫਤ ਖਾਣ ਪੀਣ ਕਾ ਪ੍ਰਬੰਧ ਵੀ ਭੂਰੇ ਦੇ ਢਾਬਾ ਮਾਲਕਾ ਵਲੋਂ ਕੀਤਾ ਗਿਆ ਸੀ, ਇਥੇ ਵਰਣਨ ਯੋਗ ਹੈ ਕਿ ਇਸ ਫਿਲਮ ਨੂੰ ਦੇਖਣ ਲਈ ਪੁਰਾਣੇ ਮਾਡਲ ਦੇ ਟਰੈਕਟਰਾਂ ਦਾ ਲੋਕ ਇਸਤੇਮਾਲ ਵੀ ਕਰ ਰਹੇ ਹਨ।