'ਦਿਲਦਾਰੀਆਂ' ਦਾ ਦਿਲਚਸਪ ਮੋੜ: ਜਿੱਥੇ ਇੱਕ ਤਰਫ ਅਵਨੀ ਅਤੇ ਦੂਜੀ ਤਰਫ ਅੰਬਰ
ਪੰਜਾਬ, 1 ਫਰਵਰੀ 2023: ਜ਼ੀ ਪੰਜਾਬੀ ਦੇ ਸ਼ੋਅ ਦਿਲਦਾਰੀਆਂ ਵਿਚ ਨਵੇਂ ਦਿਲਚਸਪ ਮੋੜਾਂ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਇਸਦੀ ਚਲ ਰਹੀ ਕਹਾਣੀ ਦੇ ਦੌਰਾਨ ਅਸੀਂ ਦੇਖ ਰਹੇ ਹਨ ਅੰਬਰ ਤੇ ਅਵਨੀ ਹੁਣ ਸਾਨੂੰ ਇੱਕ ਦੂਜੇ ਦੇ ਨੇੜੇ ਆਉਂਦੇ ਦਿਖਾਈ ਦੇ ਰਹੇ ਹਨ।
ਜਿਵੇਂ ਕਿ ਦਰਸ਼ਕਾਂ ਨੂੰ ਪਤਾ ਹੈ ਕਿ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਅੰਬਰ ਅਤੇ ਅਵਨੀ ਦੀ ਲੜਾਈ ਹੁੰਦੀ ਹੈ। ਇਸ ਵਾਰ ਅੰਬਰ ਇੰਨਾ ਤੰਗ ਹੁੰਦਾ ਹੈ ਕਿ ਉਹ ਅਵਨੀ ਨੂੰ ਚੈਲੰਜ ਦਿੰਦਾ ਹੈ ਕਿ ਉਹ 7 ਦਿਨਾਂ ਦੇ ਅੰਦਰ-ਅੰਦਰ ਉਸਨੂੰ ਨੌਕਰੀ ਤੋਂ ਕੱਢਣ ਲਈ ਇੱਕ ਵੱਡਾ ਕਾਰਨ ਲੱਭ ਕੇ ਹੀ ਰਹੇਗਾ। ਅੰਬਰ ਅਵਨੀ ਨੂੰ ਇੱਕ ਮੁਸ਼ਕਲ ਕੰਮ ਕਰਨ ਦੀ ਚੁਣੌਤੀ ਦਿੰਦਾ ਹੈ, ਜੇਕਰ ਅਵਨੀ ਇਸ ਚੁਣੌਤੀ ਨੂੰ ਜਿੱਤ ਜਾਵੇਗੀ ਤਾਂ ਅੰਬਰ ਉਸਨੂੰ ਬੌਸ ਵਜੋਂ ਸਵੀਕਾਰ ਕਰ ਲਵੇਗਾ।
ਹੁਣ ਦੇਖਣਾ ਇਹ ਹੋਵੇਗਾ ਕੌਣ ਜਿੱਤੇਗਾ ਇਹ ਸ਼ਰਤ? ਇਹ ਜਾਣਨ ਲਈ ਜ਼ੀ ਪੰਜਾਬੀ 'ਤੇ ਸ਼ਾਮ 7:30 ਵਜੇ ''ਦਿਲਦਾਰੀਆਂ'' ਦੇਖਦੇ ਰਹੋ।