ਤਿੰਨ ਰੋਜਾ ਕੌਮੀ ਪੱਧਰ ਸੰਗੀਤ ਸਮਾਗਮ ਆਰੰਭ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 18 ਮਾਰਚ 2023 : ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੇ ਸੰਗੀਤ ਵਿਭਾਗ ਅਤੇ ਸੰਗੀਤ ਨੂੰ ਸਮਰਪਿਤ ਸੰਸਥਾ ਸੁਰ ਆਂਗਨ ਵੱਲੋਂ ਸਾਂਝੇ ਤੌਰ ਤੇ ,ਮਹਾਨ ਸ਼ਾਸਤਰੀ ਗਾਇਕ ਤੇ ਵਿਦਵਾਨ ਪ੍ਰੋ.ਕ੍ਰਿਸ਼ਨ ਕਾਂਤ ਜੀ ਦੀ ਯਾਦ ਵਿੱਚ ਤਿੰਨ ਰੋਜਾ ਕੌਮੀ ਪੱਧਰੀ ਸੰਗੀਤ ਸਮਾਗਮ ਅੱਜ ਸੰਗੀਤ ਭਵਨ ਬ੍ਰਿਜਿੰਦਰਾ ਕਾਲਜ ਵਿਖੇ ਆਰੰਭ ਹੋਇਆ। ਬ੍ਰਿਜਿੰਦਰਾ ਕਾਲਜ ਸੰਗੀਤ ਵਿਭਾਗ ਦੇ ਮੁਖੀ ਅਤੇ ਯੂਥ ਕੋਆਰਡੀਨੇਟਰ ਡਾ.ਰਾਜੇਸ਼ ਮੋਹਨ ਨੇਂ ਦੱਸਿਆ ਕਿ ਪ੍ਰਿੰ ਦੀਪਕ ਚੋਪੜਾ ਦੀ ਰਹਿਨੁਮਾਈ ਹੇਠ ਪਹਿਲੇ ਦਿਨ ਉਦਘਾਟਨੀ ਸਮਾਰੋਹ ਕਰਵਾਇਆ ਗਿਆ ,ਜਿਸ ਵਿੱਚ ਇਲਾਕੇ ਦੇ ਐੱਮ.ਐੱਲ.ਏ ਸ.ਗੁਰਦਿੱਤ ਸਿੰਘ ਸੇਖੋਂ ਨੇਂ, ਪ੍ਰਿੰ ਦੀਪਕ ਚੋਪੜਾ ਅਤੇ ਡਾ.ਰਾਜੇਸ਼ ਮੋਹਨ ਨਾਲ ਮਿਲ ਕੇ ਸ਼ਮਾ ਰੋਸ਼ਨ ਕੀਤੀ ,ਇਸ ਸਮੇਂ ਉਹਨਾਂ ਦੇ ਨਾਲ ਕਾਲਜ ਦੇ ਵਾਇਸ ਪ੍ਰਿੰ ਪੂਜਾ ਭੱਲਾ , ਕਾਲਜ ਦੇ ਸਾਬਕਾ ਪ੍ਰਿੰ ਪਰਮਿੰਦਰ ਸਿੰਘ ਅਤੇ ਸੀਨੀਅਰ ਸਮਾਜਿਕ ਆਗੂ ਸ਼੍ਰੀ ਸਤੀਸ਼ ਰਣਦੇਵ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।ਆਪਣੇ ਸੁਆਗਤੀ ਭਾਸ਼ਣ ਵਿੱਚ ਡਾ .ਰਾਜੇਸ਼ ਮੋਹਨ ਨੇ ਦੱਸਿਆ ਕਿ ਪ੍ਰੋ ਕ੍ਰਿਸ਼ਕ ਕਾਂਤ ਨੇਂ ਲਗਭਗ 30 ਸਾਲ ਇਸ ਸੰਸਥਾ ਦੀ ਸੇਵਾ ਕੀਤੀ ਅਤੇ ਉਹਨਾ ਦੇ ਅਨੇਕਾਂ ਸ਼ਾਗਿਰਦ ਹਿੰਦੋਸਤਾਨੀ ਸ਼ਾਸਤਰੀ ਸੰਗੀਤ ਦੀਆਂ ਵੱਖ ਵੱਖ ਵਿਧਾਵਾਂ ਵਿੱਚ ਆਪਣੀਂ ਪਹਿਚਾਣ ਬਣਾ ਚੁੱਕੇ ਹਨ ।ਸੈਮੀਨਰ ਦੀ ਰੂਪ ਰੇਖਾ ਦੱਸਦਿਆਂ ਹੋਇਆਂ ਉਹਨਾਂ ਨੇਂ ਦੱਸਿਆ ਕਿ ਇਸ ਤਿੰਨ ਰੋਜਾ ਸਮਾਰੋਹ ਵਿੱਚ ਸ਼ੁੱਧ ਅਤੇ ਮਿਆਰੀ ਸੰਗੀਤ ਤੇ ਵਰਕਸ਼ਾਪ ਸੰਗੀਤ ਦੀਆਂ ਪੁਸਤਕਾਂ ,ਫਿਲਮਾਂ ਅਤੇ ਆਡੀਓ ਸੰਗੀਤ ਦੇ ਇਤਿਹਾਸ ਤੇ ਸੈਮੀਨਰ ,ਸ਼ਾਸਤਰੀ ਗਾਇਕਾਂ ਅਤੇ ਵਾਦਕਾਂ ਵੱਲੋਂ ਮੰਚ ਪ੍ਰਦਰਸ਼ਨ ,ਸ਼ਾਮ -ਏ-ਗ਼ਜ਼ਲ ਅਤੇ ਤ੍ਰੈ ਭਾਸ਼ੀ ਮੁਸ਼ਾਇਰੇ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਹਿੰਦੋਸਤਾਨ ਦੇ ਵੱਖ -ਵੱਖ ਇਲਾਕਿਆਂ ਵਿੱਚੋਂ ਕਲਾਕਾਰ ,ਸੰਗੀਤ ਵਿਦਵਾਨ ਅਤੇ ਸ਼ਾਇਰ ਸ਼ਾਮਿਲ ਹੋਣਗੇ ,ਇਸ ਉਪਰੰਤ ਪ੍ਰੋ. ਕ੍ਰਿਸ਼ਨ ਕਾਂਤ ਜੀ ਦੇ ਪਰਿਵਾਰ ਵਿੱਚੋਂ ਓਹਨਾ ਦੀ ਭੈਣ ਪ੍ਰਸਿੱਧ ਸੰਗੀਤਕਾਰ ਪ੍ਰੋ.ਅਰੁਣਾ ਰਣਦੇਵ ਜੀ ਨੇਂ ਰਾਗਾਂ ਵਿੱਚ ਬੰਦਿਸ਼ਾਂ ਦੇ ਮਹੱਤਵ ਤੇ ਚਾਨਣਾ ਪਾਇਆ,ਸਰਕਾਰੀ ਕਾਲਜ ਲੜਕੀਆਂ ਅਮ੍ਰਿਤਸਰ ਤੋਂ ਆਏ ਪ੍ਰੋ ਦਲਬੀਰ ਸਿੰਘ ਸੋਹਲ ਨੇਂ ਗਾਇਨ ਅਤੇ ਵਾਦਨ ਦੇ ਆਪਸੀ ਸੰਬੰਧ ਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇਂ ਵਿਚਾਰ ਰੱਖੇ ਅੰਤ ਵਿੱਚ ਸੁਪ੍ਰਸਿੱਧ ਗਾਇਕ ਅਤੇ ਸੰਗੀਤ ਵਿਦਵਾਨ ਆਰ.ਕੇ.ਬਾਲੀ ਨੇਂ ਰਾਗ ਮਧੂਵੰਤੀ ਵਿੱਚ ਛੋਟਾ ਅਤੇ ਬੜਾ ਖਿਆਲ ਗਾ ਕੇ ਪ੍ਰੋਗਰਾਮ ਨੂੰ ਆਪਣੇ ਸਿਖਰ ਤੱਕ ਪਹੁੰਚਾਇਆ ।
ਮੰਚ ਸੰਚਾਲਕ ਦੀ ਭੂਮਿਕਾ ਸੰਗੀਤ ਵਿਭਾਗ ਦੇ ਤਬਲਾ ਵਾਦਕ ਅਨਿਲ ਗੁਪਤਾ ਨੇ ਨਿਭਾਈ ,ਇਸ ਮੌਕੇ ਸ਼ਾਮਿਲ ਸ਼ਖਸੀਅਤਾਂ ਵਿੱਚ ,ਸੁਪ੍ਰਸਿੱਧ ਗਾਇਕ ਤੇ ਤਬਲਾ ਵਾਦਕ ਹਰਜੀਤ ਸਿੰਘ ਗੁਲਾਬ ਫਰੀਦ ,ਪ੍ਰੋ ਅਮਨਪ੍ਰੀਤ ਕੌਰ ਅੰਸ਼ੂਮਤੀ ਸ਼ਰਮਾ ,ਸਾਹਿਲ ਟੈਗੋਰੀਆ ,ਸੰਦੀਪ ਸਿੰਘ ,ਮਨਪ੍ਰੀਤ ਕੌਰ ,ਕਿਰਨਦੀਪ ਕੌਰ ,ਐੱਮ .ਏ ਸੰਗੀਤ ,ਅਮਨਪ੍ਰੀਤ ਕੌਰ,ਮਹਿਕ,ਰਿਸ਼ਵ ਸੈਣੀ ਸ਼ਾਮਲ ਹੋਏ ।