ਸੰਗੀਤਕਾਰ ਗੁਰਵਿੰਦਰ ਗੈਰੀ ਨੇ ਆਪਣਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 19 ਮਾਰਚ 2023 - ਜੀ ਮਿਊਜ਼ਿਕ ਐਕਡਮੀ ਦੇ ਡਾਇਰੈਕਟਰ ਸੰਗੀਤਕਾਰ ਗੁਰਵਿੰਦਰ ਗੈਰੀ ਜੋ ਲੋੜਵੰਦ ਬੱਚਿਆਂ ਨੂੰ ਮੁਫ਼ਤ ਸੰਗੀਤ ਦੀ ਤਾਲੀਮ ਦੇਣ ਲਈ ਜਾਣੇ ਜਾਂਦੇ ਹਨ ਨੇ ਆਪਣਾ ਜਨਮ ਜੀ ਮਿਊਜ਼ਿਕ ਐਕਡਮੀ ਦੇ ਆਲੇ-ਦੁਆਲੇ ਪੌਦੇ ਲਗਾ ਕੇ ਮਨਾਇਆ | ਇਸ ਮੌਕੇ ਉਨ੍ਹਾਂ ਕਿਹਾ ਸਾਨੂੰ ਫ਼ਜ਼ੂਲ ਖਰਚੀ ਬੰਦ ਕਰਕੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਪੌਦੇ ਲਗਾਉਣੇ ਚਾਹੀਦੇ ਹਨ |
ਇਸ ਮੌਕੇ ਬੂਟਾ ਸਿੰਘ, ਵਿਜੈ ਕੁਮਾਰ, ਰਮੇਸ਼ ਕੁਮਾਰ, ਬਲਬੀਰ ਬੀਰਾ, ਕੁਲਵਿੰਦਰ ਸਿੰਘ, ਗਗਨਦੀਪ ਸਿੰਘ, ਜੋਤੀ ਬਾਲਾ, ਦਿਲਰਾਜ, ਕੁਲਵਿੰਦਰ ਸਿੰਘ, ਛੋਟੂ, ਆਨੰਦ, ਬੱਲ ਪਿਪਲੀ, ਅਰਸ਼ ਕਲਿਆਣ, ਰੋਹਿਤ ਕੁਮਾਰ, ਅਰਸ਼ ਭੱਟੀ ਅਤੇ ਐਕਡਮੀ ਦੇ ਮੈਂਬਰਾਂ ਨੇ ਗੁਰਵਿੰਦਰ ਗੈਰੀ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਯਕੀਨ ਦੁਆਇਆ ਕਿ ਉਹ ਇਨ੍ਹਾਂ ਪੌਦਿਆਂ ਦੀ ਦੇਖਭਾਲ ਕਰਕੇ ਪੌਦਿਆਂ ਨੂੰ ਰੁੱਖ ਬਣਾਉਣਗੇ | ਅੰਤ 'ਚ ਸੰਗੀਤ ਮਹਿਫ਼ਲ 'ਚ ਹਾਜ਼ਰ ਸਭ ਮੈਂਬਰਾਂ ਨੇ ਅਰਥ ਭਰਪੂਰ ਗੀਤ ਪੇਸ਼ ਕਰਕੇ ਜਨਮ ਦਿਨ ਨੂੰ ਯਾਦਗਰੀ ਬਣਾ ਦਿੱਤਾ ।