ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਰੂਹ ਨੂੰ ਝੰਜੋੜਦੀ ਭਾਵੁਕ ਪੋਸਟ ਕੀਤੀ ਸਾਂਝੀ
ਸੰਜੀਵ ਜਿੰਦਲ
ਮਾਨਸਾ, 20 ਮਈ 2023 : ਸਿੱਧੂ ਮੂਸੇਵਾਲਾ ਦੀ ਮੌਤ ਨੂੰ 29 ਮਈ ਨੂੰ ਪੂਰਾ ਇਕ ਸਾਲ ਹੋ ਜਾਵੇਗਾ। ਇਸ ਦੁੱਖ ਭਰੀ ਘੜੀ ਨੂੰ ਯਾਦ ਕਰਦਿਆਂ ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ।ਉਨ੍ਹਾਂ ਲਿਖਿਆ ‘ ਮੈਨੂੰ ਮਿਲ ਗਏ ਤੈਨੂੰ ਚਾਹੁਣ ਵਾਲੇ, ਤੇਰੇ ਲਈ ਮੇਰੇ ਲਈ ਰੋਣ ਵਾਲੇ, ਧਰਨਿਆਂ ‘ਤੇ ਨਾਲ ਖਲੋਣ ਵਾਲੇ, ਪਰ ਮਿਲਦੇ ਨਾ ਓ ਦਿਸਦੇ ਨੇ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ’ ਉਨ੍ਹਾਂ ਅੱਗੇ ਲਿਖਿਆ ਕਿ ‘ਉਹੀ ਦਿਨ ਮੁੜ ਆਏ ਆ, ਗੂੜੀ ਧੁੱਪ ਨਾਲ ਤੇ ਗਹਿਰੀ ਚੁੱਪ ਨਾਲ ਭਰੀ ਨਾ ਮੁੱਕਣ ਆਲੀ ਦੁਪਹਿਰ ਜੋ ਮੈਨੂੰ ਅੱਜ ਵੀ ਉਸ ਦਿਨ ਦੀ ਯਾਦ ਕਰਵਾਉਂਦੀ ਆ ਤੇ ਮੈਂ ਅੱਜ ਵੀ ਉਸੇ ਤਰ੍ਹਾਂ ਦਹਿਲ ਜਾਂਦੀ ਆ ਕੁਝ ਦਿਨ ਰਹਿ ਗਏ ਆ ਤੁਹਾਨੂੰ ਗਿਆਂ ਨੂੰ ਸਾਲ ਬੀਤ ਜਾਣਾ ਤੇ ਤੁਹਾਨੂੰ ਮੇਰੇ ਤੋਂ ਦੂਰ ਕਰਨ ਵਾਲਿਆਂ ਨੂੰ ਸਾਹ ਲੈਂਦਿਆਂ ਨੂੰ ਵੀ ਇਕ ਸਾਲ ਪਰ ਸ਼ੁੱਭ ਮੇਰਾ ਯਕੀਨ ਟੁੱਟਦਾ ਨਹੀਂ ਅਕਾਲ ਪੁਰਖ ਤੋਂ, ਇਨ੍ਹਾਂ ਸਾਡੀ ਰੂਹ ਸਾਥ ਅੱਡ ਕੀਤੀ ਆ ਮੈਂ ਇਨ੍ਹਾਂ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ ਦੇਖਣੀਆਂ ਨੇ ਮੇਰੇ ਬੱਚੇ।’
ਦੱਸ ਦੇਈਏ ਕਿ ਪਿਛਲੇ ਸਾਲ 29 ਮਈ ਦਿਨ ਐਤਵਾਰ ਸ਼ਾਮੀ 5 ਕੁ ਵਜੇ ਦੇ ਸਮੇਂ ਨੂੰ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਵਾਲੀਆਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਇੱਕ ਸਾਲ ਬੀਤ ਚੱਲਿਆ ਮਾਪਿਆਂ ਨੂੰ ਇਨਸਾਫ ਦੀ ਉਡੀਕ ਕਰਦਿਆਂ ਨੂੰ ਦੇਖਣਾ ਇਹ ਹੋਵੇਗਾ ਕਿ ਇੱਕ ਸਾਲ ਪੂਰਾ ਹੋਣ ‘ਤੇ ਅਜੇ ਵੀ ਮਾਪਿਆਂ ਨੂੰ ਇਨਸਾਫ ਲਈ ਕਿੰਨਾ ਸਮਾਂ ਹੋਰ ਇੰਤਜਾਰ ਕਰਨਾ ਪਉ।