ਜ਼ੀ ਪੰਜਾਬੀ ਦੇ ਨਵੇਂ ਸ਼ੋਅ 'ਦਲੇਰ ਡਿੰਪੀ' ਨੂੰ ਦਰਸ਼ਕਾਂ ਨੇ ਦਿੱਤਾ ਖੂਬ ਪਿਆਰ
ਚੰਡੀਗੜ੍ਹ, 25 ਮਈ 2023: ਜ਼ੀ ਪੰਜਾਬੀ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਪੰਜਾਬੀ ਦਰਸ਼ਕਾਂ ਨੂੰ ਲੰਬੇ ਸਮੇਂ ਤੱਕ ਆਪਣੇ ਚੈੱਨਲ ਤੇ ਜਨਮ-ਭੂਮੀ ਦੇ ਨਾਲ ਜੁੜੀਆਂ ਵੱਖ-ਵੱਖ ਕਹਾਣੀਆਂ ਪੇਸ਼ ਕੀਤੀਆਂ ਹਨ। ਜ਼ੀ ਪੰਜਾਬੀ ਆਪਣੇ ਇਸੇ ਖਾਸੀਅਤ ਨੂੰ ਬਰਕਰਾਰ ਰੱਖਦਿਆਂ ਚੈੱਨਲ ਨੇ ਇੱਕ ਨਵੇਂ ਸ਼ੋਅ "ਦਲੇਰ ਡਿੰਪੀ" ਦਾ ਪ੍ਰੋਮੋ ਲਾਂਚ ਕੀਤਾ ਹੈ ਅਤੇ ਚੈਨਲ ਦਰਸ਼ਕਾਂ ਦੁਆਰਾ ਪ੍ਰੋਮੋ ਨੂੰ ਦਿੱਤੇ ਗਏ ਹੁੰਗਾਰੇ ਤੋਂ ਪੂਰੀ ਤਰ੍ਹਾਂ ਖੁਸ਼ ਹੈ।
ਚੈਨਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੋਅ ਦਾ ਪ੍ਰੋਮੋ ਜਾਰੀ ਕੀਤਾ ਹੈ ਅਤੇ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਕਹਾਣੀ ਵਿੱਚ ਦਰਸ਼ਕਾਂ ਦੀ ਪਸੰਦੀਦਾ ਮਨਦੀਪ ਕੌਰ ਲੀਡ ਰੋਲ ਵਿੱਚ ਦਿਖਾਈ ਦੇਵੇਗੀ, ਜਿਸ ਨੇ ਸ਼ੁਰੂ ਵਿੱਚ ਜ਼ੀ ਪੰਜਾਬੀ ਦੇ "ਛੋਟੀ ਜਠਾਣੀ" ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜਿਵੇਂ ਹੀ ਪ੍ਰੋਮੋ ਰਿਲੀਜ਼ ਹੋਇਆ, ਦਰਸ਼ਕਾਂ ਨੇ ਫੀਡਬੈਕ ਵਿੱਚ ਮਨਦੀਪ ਕੌਰ ਨੂੰ ਖੂਬ ਵਧਾਈਆਂ ਦਿੱਤੀਆਂ ਗਈਆਂ, ਜਿਸ ਤੋਂ ਸਪੱਸ਼ਟ ਤੌਰ 'ਤੇ ਜਾਹਿਰ ਹੁੰਦਾ ਹੈ ਕਿ ਦਰਸ਼ਕ ਸ਼ੋਅ ਨੂੰ ਦੇਖਣ ਲਈ ਬਹੁਤ ਉਤਸੁਕ ਹਨ। ਦਰਸ਼ਕ ਇਹ ਸਮਝ ਸਕਦੇ ਹਨ ਕਿ ਸ਼ੋਅ ਦੀ ਕਹਾਣੀ ਇੱਕ ਅਜਿਹੀ ਕੁੜੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਸਮਾਜ ਵਿੱਚ ਕੋਈ ਬਦਲਾਅ ਲਿਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣ ਵਿੱਚ ਵਿਸ਼ਵਾਸ ਰੱਖਦੀ ਹੈ।
ਜ਼ੀ ਪੰਜਾਬੀ ਆਪਣੇ ਦਰਸ਼ਕਾਂ ਲਈ ਇੱਕ ਹੋਰ ਸਰਪ੍ਰਾਈਜ਼ ਜਲਦ ਹੀ ਪੇਸ਼ ਕਰਨ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਸ਼ੋਅ ਦਾ ਦੂਜਾ ਪ੍ਰੋਮੋ ਸਾਹਮਣੇ ਆਉਣ ਵਾਲਾ ਹੈ। ਇਹ ਸ਼ੋਅ 26 ਜੂਨ 2023 ਨੂੰ ਹਰ ਸੋਮ-ਸ਼ੁੱਕਰ ਨੂੰ ਸ਼ਾਮ 7 ਵਜੇ ਸ਼ੁਰੂ ਹੋਵੇਗਾ।