"ਗੌਡੇ ਗੋਡੇ ਚਾਅ" ਪੰਜਾਬੀ ਫਿਲਮ 8 ਅਕਤੂਬਰ ਨੂੰ ਜ਼ੀ ਪੰਜਾਬੀ ਤੇ ਪ੍ਰੀਮਿਅਰ
ਚੰਡੀਗੜ੍ਹ, 23 ਸਤੰਬਰ 2023: ਜਬਰਦਸਤ ਡਾਇਲੋਗ ਦੇ ਨਾਲ, ਕਾਮੇਡੀ, ਹਾਸੇ ਮਜਾਕ ਨੂੰ ਦੇਖਣ ਦੇ ਲਈ ਤਿਆਰ ਹੋ ਜਾਓ, ਕਿਉਂਕਿ ਜ਼ੀ ਪੰਜਾਬੀ ਲੈ ਕੇ ਆ ਰਿਹਾ ਹੈ ਵਰਲਡ ਟੈਲੀਵਿਜ਼ਨ ਪ੍ਰੀਮਿਅਰ ਤੇ 8 ਅਕਤੂਬਰ ਨੂੰ ਦੁਪਹਿਰ 1 ਵਜੇ ਪੰਜਾਬੀ ਫਿਲਮ "ਗੌਡੇ ਗੋਡੇ ਚਾਅ"
ਮਸ਼ਹੂਰ ਫਿਲਮ ਨਿਰਮਾਤਾ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਤ ਅਤੇ ਉੱਘੇ ਜਗਦੀਪ ਸਿੱਧੂ ਦੁਆਰਾ ਲਿਖਿਤ ਫਿਲਮ ਵਿੱਚ ਸੋਨਮ ਬਾਜਵਾ, ਤਾਨੀਆ, ਗਿਤਾਜ ਬਿੰਦਰਖੀਆ, ਗੁਰਜੈਜ਼, ਨਿਰਮਲ ਰਿਸ਼ੀ, ਅਤੇ ਅੰਮ੍ਰਿਤ ਐਂਬੀ ਸਮੇਤ ਤੁਹਾਨੂੰ ਮੁੱਖ ਭੂਮਿਕਾਂ ਵਿੱਚ ਦਿਖਾਈ ਦੇ ਰਹੇ ਹਨ। ਫਿਲਮ 1990 ਦੇ ਦਹਾਕੇ ਵਿੱਚ ਇੱਕ ਪੁਰਾਣੀ ਯਾਤਰਾ 'ਤੇ ਲੈ ਜਾਂਦੀ ਹੈ ਜਿਸ ਵਿੱਚ ਔਰਤਾਂ ਨੂੰ ਵਿਆਹਾਂ ਅਤੇ ਹੋਰ ਪ੍ਰਮੁੱਖ ਰੀਤੀ-ਰਿਵਾਜਾਂ ਵਿੱਚ ਮਰਦਾਂ ਦੇ ਨਾਲ ਜਾਣ ਤੋਂ ਮਨਾਹੀ ਸੀ।
8 ਅਕਤੂਬਰ ਨੂੰ ਦੁਪਹਿਰ 1 ਵਜੇ ਜ਼ੀ ਪੰਜਾਬੀ 'ਤੇ "ਗੋਡੇ ਗੋਡੇ ਚਾਅ" ਦਾ ਟੈਲੀਵਿਜ਼ਨ ਪ੍ਰੀਮੀਅਰ ਦੇਖਣਾ ਨਾ ਭੁੱਲੋ।