ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੀ ਬਾਲੀਵੁਡ ਅਦਾਕਾਰਾ ਕ੍ਰਿਸ਼ਮਾ ਕਪੂਰ
- ਕਰਿਸ਼ਮਾ ਕਪੂਰ ਨੇ ਅੰਮ੍ਰਿਤਸਰ ਪੁਲਿਸ ਵੱਲੋਂ ਚਲਾਈ ਜਾ ਰਹੀ ਹੋਪ ਇਨੀਸ਼ੀਏਟਿਵ ਮੁਹਿੰਮ ਦੀ ਕੀਤੀ ਤਾਰੀਫ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 17 ਨਵੰਬਰ 2023 - ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਮੱਥਾ ਟੇਕਣ ਪਹੁੰਚਦਿਆਂ ਹਨ ਕਈ ਬਾਲੀਵੁਡ ਸਿਤਾਰੇ ਤੇ ਕਈ ਰਾਜਨੀਤਿਕ ਨੇਤਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚਦੇ ਹਨ ਤੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ ਤੇ ਕਈ ਫਿਲਮੀ ਸਿਤਾਰੇ ਆਪਣੀਆਂ ਫਿਲਮਾਂ ਦੀ ਕਾਮਯਾਬੀ ਲਈ ਅਰਦਾਸ ਕਰਨ ਪਹੁੰਚਦੇ ਹਨ।
ਇਸ ਦੇ ਚਲਦੇ ਬਾਲੀਵੁਡ ਅਦਾਕਾਰਾ ਕਰਿਸ਼ਮਾ ਕਪੂਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੀ। ਉਸਨੇ ਇਸ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਜਦੋਂ ਵੀ ਅੰਮ੍ਰਿਤਸਰ ਆਉਣ ਦਾ ਮੌਕਾ ਮਿਲਦਾ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਰੂਰ ਪਹੁੰਚਦੇ ਹਨ।
ਇਸ ਦੇ ਨਾਲ ਹੀ ਕ੍ਰਿਸ਼ਮਾ ਕਪੂਰ ਵੱਲੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੋ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਹੋਪ ਇਨੀਸ਼ੀਏਟਿਵ ਤਹਿਤ ਨਸ਼ਾ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਸ ਦੀ ਕਿ ਅਸੀਂ ਸ਼ਲਾਗਾ ਕਰਦੇ ਹਾਂ।