ਹਾਸੇ ਅਤੇ ਟਵਿਸਟ ਦੀ ਕਹਾਣੀ "ਓਏ ਮਖਨਾ" 19 ਨਵੰਬਰ ਨੂੰ ਦੁਪਹਿਰ 1 ਵਜੇ
ਚੰਡੀਗੜ੍ਹ, 18 ਨਵੰਬਰ 2023: ਜ਼ੀ ਪੰਜਾਬੀ ਇਸ ਐਤਵਾਰ ਨੂੰ ਦੁਪਹਿਰ 1 ਵਜੇ ਪ੍ਰਸਾਰਿਤ ਬਹੁਤ-ਉਮੀਦ ਕੀਤੀ ਪੰਜਾਬੀ ਬਲਾਕਬਸਟਰ "ਓਏ ਮੱਖਣਾ" ਪੇਸ਼ ਕਰਨ ਲਈ ਤਿਆਰ ਹੈ। ਐਮੀ ਵਿਰਕ, ਗੁੱਗੂ ਗਿੱਲ, ਅਤੇ ਤਾਨੀਆ ਮੁੱਖ ਭੂਮਿਕਾਵਾਂ ਵਿੱਚ, ਇਹ ਫਿਲਮ ਇੱਕ ਭਾਵਨਾਤਮਕ ਰੋਲਰਕੋਸਟਰ ਦਾ ਵਾਅਦਾ ਕਰਦੀ ਹੈ।
ਕਹਾਣੀ ਵਿੱਚ ਮੱਖਣ(ਐਮੀ ਵਿਰਕ) ਆਪਣੇ ਪਿਆਰ ਨੂੰ ਲੱਭਣ ਦੇ ਲਈ ਚਾਚਾ ਸ਼ਿੰਦਾ (ਗੁੱਗੂ ਗਿੱਲ) ਦੀ ਮਦਦ ਲੈਂਦਾ ਹੈ ਪਰ ਉਹ ਅਚਾਨਕ ਹੀ ਸੱਚੇ ਪਿਆਰ ਨੂੰ ਆਪਣਾ ਗੁਆਂਢੀ ਸਮਝ ਕੇ ਚਾਚੇ ਕੋਲ ਉਸਦੇ ਘਰਾਂ ਰਿਸ਼ਤੇ ਭੇਜ ਦਿੰਦਾ ਹੈ ਪਰ ਗਲਤ ਫਹਿਮੀ ਨਾਲ ਇਹ ਰਿਸ਼ਤਾ ਕਿਸੇ ਹੋਰ ਕੋਲ ਚਲਾ ਜਾਂਦਾ ਹੈ| ਇਸ ਵਿੱਚਕਾਰ ਮੱਖਣ ਤੇ ਉਸਦੇ ਚਾਚੇ ਦੇ ਪਿਆਰ ਵਿਚਕਾਰ ਉਲਝਣਾਂ ਪੈ ਜਾਂਦੀਆਂ ਹਨ।
ਹੁਣ ਕਹਾਣੀ ਵਿੱਚ ਦੇਖਣਾ ਇਹ ਹੋਵੇਗਾ ਕਿ ਮੱਖਣ ਨੂੰ ਆਪਣਾ ਸੱਚਾ ਪਿਆਰ ਮਿਲਦਾ ਹੈ ਜਾਂ ਨਹੀਂ? ਜਾਂ ਕੀ ਚਾਚਾ ਤੇ ਮੱਖਣ ਦਾ ਰਿਸ਼ਤਾ ਖਤਮ ਹੋ ਜਾਵੇਗਾ? ਦਿਲ ਨੂੰ ਛੂਹਣ ਵਾਲੇ ਅਤੇ ਆਪਣੇ ਪਰਿਵਾਰ ਖੁਸ਼ੀ ਦੇ ਪਲਾਂ ਦਾ ਆਨੰਦ ਮਾਨਣ ਲਈ ਦੇਖੋ ਵਰਲਡ ਟੈਲੀਵਿਜ਼ਨ ਪ੍ਰੀਮਿਅਰ "ਓਏ ਮੱਖਣਾ" 19 ਨਵੰਬਰ ਨੂੰ ਦੁਪਹਿਰ 1 ਵਜੇ ਸਿਰਫ ਜ਼ੀ ਪੰਜਾਬੀ 'ਤੇ।