ਸਪੋਇਲਰ ਅਲਰਟ!! ਨਯਨ ਤੇ ਦੇਵਾਂਸ਼ ਦੇ ਸਾਹਮਣੇ ਆਵੇਗਾ ਇੱਕ ਹੈਰਾਨ ਕਰਨ ਵਾਲਾ ਮੋੜ!!
ਚੰਡੀਗੜ੍ਹ, 29 ਨਵੰਬਰ 2023: ਨਯਨ ਵਿੱਚ ਵਾਪਰ ਰਹੇ ਸਾਰੇ ਮੋੜਾਂ ਤੋਂ ਇਲਾਵਾ, ਅੱਜ ਘਰ ਵਿੱਚ ਕੁਝ ਅਚਾਨਕ ਵਾਪਰਦਾ ਹੈ. ਜੈਸਮੀਨ ਨੇ ਦ੍ਰਿਸ਼ਟੀ ਦੀ ਕਾਨੂੰਨੀ ਮਾਂ ਹੋਣ ਦਾ ਦਾਅਵਾ ਕੀਤਾ।
ਅੱਜ, ਨਯਨ, ਜੈਸਮੀਨ ਦੀ ਨਵੀਂ ਰਣਨੀਤੀ ਦਾ ਸਾਹਮਣਾ ਕਰੇਗੀ ਜਿਸ ਤੋਂ ਉਹ ਅਣਜਾਣ ਹੈ, ਜਿਸ ਵਿੱਚ ਜੈਸਮੀਨ ਆਪਣੀ ਯੋਜਨਾ ਵਿੱਚ ਅੱਗੇ ਵਧੇਗੀ ਕਿ ਉਹ ਆਪਣੇ ਅਤੇ ਦੇਵਾਂਸ਼ ਦੇ ਰਾਹ ਵਿੱਚ ਖੜ੍ਹੀ ਹਰ ਰੁਕਾਵਟ ਨੂੰ ਪੱਕੇ ਤੌਰ ਤੇ ਹਟਾ ਦੇਵੇ। ਕਹਾਣੀ ਇੱਕ ਹੈਰਾਨੀਜਨਕ ਮੋੜ ਲੈਣ ਜਾ ਰਹੀ ਹੈ ਜੋ ਨਿਸ਼ਚਤ ਤੌਰ ਤੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ।
ਨਯਨ, ਜੈਸਮੀਨ ਦੇ ਅਸਲ ਚਿਹਰੇ ਨੂੰ ਕਿਵੇਂ ਉਜਾਗਰ ਕਰੇਗੀ? ਨਯਨ ਆਪਣੀ ਧੀ ਨੂੰ ਕਿਵੇਂ ਲੱਭ ਪਾਵੇਗੀ? ਹੋਰ ਜਾਣਨ ਲਈ, ਰਾਤ 8:30 ਵਜੇ "ਨਯਨ-ਜੋ ਵੇਖੇ ਅਣਵੇਖਾ" ਦਾ ਅੱਜ ਦਾ ਦਿਲਚਸਪ ਐਪੀਸੋਡ ਸਿਰਫ ਜ਼ੀ ਪੰਜਾਬੀ 'ਤੇ।