ਜਲਦ ਬਾਲੀਵੁਡ ਅਦਾਕਾਰ ਗੋਬਿੰਦਾ ਆਉਣਗੇ ਵੈਬ ਸੀਰੀਜ਼ ਵਿੱਚ ਨਜ਼ਰ - ਟੀਨਾ ਅਹੂਜਾ
ਗੁਰਪ੍ਰੀਤ ਸਿੰਘ
- ਜਲਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਚ ਗੋਬਿੰਦਾ ਅਤੇ ਮੈਂ ਪਹੁੰਚਾਂਗੀ ਨਤਮਸਤਕ ਹੋਣ - ਟੀਨਾ ਅਹੂਜਾ
ਅੰਮ੍ਰਿਤਸਰ, 29 ਨਵੰਬਰ 2023 - ਬਾਲੀਵੁਡ ਅਦਾਕਾਰ ਅਤੇ ਆਪਣੇ ਡਾਂਸ ਨਾਲ ਇੱਕ ਅਲੱਗ ਪਹਿਚਾਣ ਬਣਾਉਣ ਵਾਲੇ ਗੋਬਿੰਦਾ ਜਿਨਾਂ ਦੀ ਸਪੁੱਤਰੀ ਟੀਨਾ ਹੋਜਾ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ। ਉੱਥੇ ਹੀ ਟੀਨਾ ਹੂਜਾ ਵੱਲੋਂ ਇੱਕ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਜਲਦ ਹੀ ਗੋਬਿੰਦਾ ਵੈਬ ਸੀਰੀਜ ਅਤੇ ਫਿਲਮਾਂ ਦੇ ਵਿੱਚ ਨਜ਼ਰ ਆਉਣਗੇ। ਟੀਨਾ ਅਹੂਜਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਲਦ ਹੀ ਗੋਬਿੰਦਾ ਅਤੇ ਉਹ ਖੁਦ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਣਗੇ।
ਬਾਲੀਵੁਡ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਚੁੱਕੇ ਗੋਬਿੰਦਾ ਦੀ ਬੇਟੀ ਟੀਨਾ ਅਹੂਜਾ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ। ਉੱਥੇ ਹੀ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਹਮੇਸ਼ਾ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਣ ਵਿੱਚ ਮਨ ਵਿੱਚ ਇੱਛਾ ਆਉਂਦੀ ਹੈ ਤਾਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚ ਜਾਂਦੇ ਹਨ। ਉੱਥੇ ਹੀ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਗੋਬਿੰਦਾ ਵੈਬ ਸੀਰੀਜ਼ ਅਤੇ ਹਿੰਦੀ ਮੂਵੀ ਦੇ ਵਿੱਚ ਨਜ਼ਰ ਆਉਣਗੇ।
ਉਹਨਾਂ ਨੇ ਕਿਹਾ ਕਿ ਉਹ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਗੋਵਿੰਦਾ ਨੂੰ ਕਹਿਣ ਕੀ ਉਹ ਹਿੰਦੀ ਮੂਵੀ ਅਤੇ ਵੈਬ ਸੀਰੀਜ਼ ਦੇ ਵਿੱਚ ਕੰਮ ਕਰਨ ਹਾਲਾਂਕਿ ਟੀਨਾ ਅਹੂਜਾ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਸਾਰੀਆਂ ਵੈਬ ਸੀਰੀਜ਼ ਅਤੇ ਨਵੀਆਂ ਫਿਲਮਾਂ ਦੀ ਆਫਰ ਵੀ ਆ ਰਹੀ ਹੈ। ਲੇਕਿਨ ਜਿੰਵੇ ਹੀ ਆਫਰ ਨੂੰ ਐਕਸੈਪਟ ਕੀਤਾ ਜਾਵੇਗਾ ਤਾਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਵੀ ਪਹੁੰਚਣਗੇ।
ਇੱਥੇ ਦੱਸਣਯੋਗ ਹੈ ਕਿ ਟੀਨਾ ਅਹੂਜਾ ਵੱਲੋਂ ਇਹ ਵੀ ਇੱਛਾ ਜਤਾਈ ਗਈ ਕਿ ਉਸਦੇ ਪਿਤਾ ਕੋਈ ਵੈੱਬ ਸੀਰੀਜ਼ ਵਿੱਚ ਕੰਮ ਕਰਨ ਅਤੇ ਉਹ ਹਿੰਦੀ ਫਿਲਮਾਂ ਵਿੱਚ ਵੀ ਕੰਮ ਕਰਨ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਉਹ ਕਿਸੇ ਹਿੰਦੀ ਫਿਲਮ ਅਤੇ ਵੈਬ ਸੀਰੀਜ਼ ਵਿੱਚ ਕੰਮ ਕਰਨਗੇ ਤਾਂ ਉਹ ਅਤੇ ਉਹਨਾਂ ਦੇ ਪਿਤਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਜਰੂਰ ਪਹੁੰਚਣਗੇ ਵੇਖਣਾ ਹੋਵੇਗਾ ਕਿ ਟੀਨਾ ਅਹੂਜਾ ਦੀ ਇਸ ਇੱਛਾ ਨੂੰ ਗੋਬਿੰਦਾ ਕਦੋਂ ਤੱਕ ਪੂਰੀ ਕਰਦੇ ਹਨ ਅਤੇ ਅਤੇ ਟੀਨਾ ਹੋ ਜਾ ਕਦੋਂ ਤੱਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਨ।