ਦੋਗਾਣਾ ਜੋੜੀ ਕੁਲਵਿੰਦਰ ਕੰਵਲ ਤੇ ਸਪਨਾ ਕੰਵਲ ਦਾ ਦੋਗਾਣਾ ਵਰ੍ਹੇਗੰਢ-2 ਰਿਲੀਜ਼ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 1 ਦਸੰਬਰ 2023 - ਪੰਜਾਬੀ ਸੰਗੀਤਕ ਜਗਤ ’ਚ ਜਨਾਬ ਮੁਹੰਮਦ ਸਦੀਕ ਦੇ ਸ਼ਾਗਰਿਦ ਵਜੋਂ ਜਾਣੇ ਜਾਂਦੇ ਪੰਜਾਬ ਦੇ ਨਾਮਵਰ ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ ਤੇ ਬੀਬਾ ਸਪਨਾ ਕੰਵਲ ਦਾ ਨਵਾਂ ਦੋਗਾਣਾ ਵਰ੍ਹੇਗੰਢ-2 ਬੀਤੀ ਸ਼ਾਮ ਉਨ੍ਹਾਂ ਦੇ ਗ੍ਰਹਿ ਵਿਖੇ ਲੋਕ ਗੀਤਾਂ, ਲੋਕ ਗਥਾਵਾਂ ਨੂੰ ਹਿੱਕ ਦੇ ਜ਼ੋਰ ਤੇ ਗਾ ਕੇ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਬਿੱਲਾ ਮਾਣੇਵਾਲੀਆ, ਨੌਜਵਾਨ ਗਾਇਕ/ਸੰਗੀਤਾਰ ਦਵਿੰਦਰ ਸੰਧੂ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਅਤੇ ਸੇਵਾ ਮੁਕਤ ਕਾਨੂੰਗੋ ਸੁਖਵਿੰਦਰ ਸ਼ਰਮਾ ਭੋਲਾ ਨੇ ਰਿਲੀਜ਼ ਕੀਤਾ।
ਇਸ ਮੌਕੇ ਕੁਲਵਿੰਦਰ ਕੰਵਲ-ਬੀਬਾ ਸਪਨਾ ਕੰਵਲ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਗੀਤ ਨੂੰ ਗਿੱਲ ਹਰੀ ਨੌਂ ਵਾਲਾ ਨੇ ਲਿਖਿਆ ਹੈ, ਗੀਤ ਦਾ ਸੰਗੀਤ ਦਾ ਸੰਗੀਤ ਉਨ੍ਹਾਂ ਨੇ ਖੁਦ ਤਿਆਰ ਕੀਤਾ ਹੈ। ਇਸ ਗੀਤ ਦਾ ਵੀਡੀਓ ਵਿੱਕੀ ਬਾਲੀਵੁੱਡ ਨੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਵਿਆਹ ਤੋਂ ਖੁਸ਼ਹਾਲੀ ਜ਼ਿੰਦਗੀ ਦਾ ਆਨੰਦ ਮਾਣਨ ਵਾਲੇ ਜੋੜੇ, ਪ੍ਰੀਵਾਰ ਦੀ ਕਹਾਣੀ ਤੇ ਅਧਾਰਿਤ ਇਹ ਗੀਤ ਹੈ। ਉਨ੍ਹਾਂ ਮੌਕੇ ਲੋਕ ਗਾਇਕ ਹਰਿੰਦਰ ਸੰਧੂ ਨੇ ਦੱਸਿਆ ਇਸ ਤੋਂ ਕੁਲਵਿੰਦਰ ਕੰਵਲ-ਸਪਨਾ ਕੰਵਲ ਦੀ ਅਵਾਜ਼ ’ਚ ਗੀਤ ਵਰੇਗੰਢ ‘ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ’ ਨੂੰ ਦੇਸ਼ ਅਤੇ ਦੁਨੀਆਂ ’ਚ ਵੱਡੇ ਪੱਧਰ ਤੇ ਪਿਆਰ ਮਿਲਿਆ ਸੀ। ਉਮੀਦ ਹੈ ਇਹ ਗੀਤ ਵੀ ਉਸੇ ਤਰ੍ਹਾਂ ਸਵੀਕਾਰਿਆ ਜਾਵੇਗਾ। ਇਸ ਮੌਕੇ ਸੁਰੀਲੀ ਗਾਇਕਾ ਬੇਟੀ ਰਮਣੀਕ, ਗੁਰਚਰਨਪਾਲ ਸ਼ਰਮਾ, ਰੂਬਲ ਸ਼ਰਮਾ ਵੀ ਹਾਜ਼ਰ ਸਨ।