ਜ਼ੀ ਪੰਜਾਬੀ ਦੇ ਅਦਾਕਾਰ ਪੁਨੀਤ ਭਾਟੀਆ ਨੇ ਸਾਂਝੇ ਕੀਤੇ ਵੈਲੇਨਟਾਈਨ ਫੈਸ਼ਨ ਟਿਪਸ!!
14 ਫਰਵਰੀ 2024 : ਜਿਵੇਂ-ਜਿਵੇਂ ਵੈਲੇਨਟਾਈਨ ਡੇ ਨੇੜੇ ਆ ਰਿਹਾ ਹੈ, ਆਪਣੇ ਪਿਆਰ ਨੂੰ ਮਿਲਣ ਦੀ ਚਾਹ ਸਭ ਦੇ ਮਨ ਵਿੱਚ ਚਲ ਰਹੀ ਹੈ ਇਸੀ ਵਿਚਕਾਰ ਜ਼ੀ ਪੰਜਾਬੀ ਉੱਤੇ ਇਸ਼ਾਨ ਦੇ ਰੂਪ ਵਿੱਚ ਰੋਲ ਨਿਭਾਉਂਦੇ ਪੁਨੀਤ ਭਾਟੀਆ ਨੇ ਵੈਲੇਨਟਾਈਨ ਸਪੈਸ਼ਲ ਫੈਸ਼ਨ ਟਿਪਸ ਸਾਂਝਾ ਕੀਤੇ ਹਨ।
ਆਪਣੇ ਪਹਿਰਾਵੇ ਵਿੱਚ ਵੈਲੇਨਟਾਈਨ ਦਾ ਲਾਲ ਰੰਗ ਨੂੰ ਸ਼ਾਮਿਲ ਕਰਨਾ ਜੋ ਵੈਲੇਨਟਾਈਨ ਦੇ ਲਈ ਪਿਆਰ ਨੂੰ ਦਰਸਾਉਂਦਾ ਹੈ। ਕਲਾਸਿਕ ਲਾਲ ਅਤੇ ਕਾਲੇ: ਲਾਲ ਅਤੇ ਕਾਲੇ ਦੇ ਕਲਾਸਿਕ ਸੁਮੇਲ ਨਾਲ ਕਦੇ ਵੀ ਗਲਤ ਨਹੀਂ ਹੋ ਸਕਦੇ। ਇੱਕ ਆਰਟਿਸਟ ਦੀ ਲੁੱਕ ਨੂੰ ਬਲੈਕ ਰੰਗ ਬਹੁਤ ਹੀ ਸੂਟ ਕਰਦਾ ਹੈ ਤੇ ਸਿੰਪਲ ਲੁੱਕ ਨੂੰ ਹੋਰ ਵੀ ਜਿਆਦਾ ਆਕਰਸ਼ਿਤ ਬਣਾਉਂਦਾ ਹੈ। ਸਟਾਈਲਿਸ਼ ਘੜੀ, ਜਾਂ ਚਿਕ ਹੈਂਡਬੈਗ ਵਰਗਾ ਸਟੇਟਮੈਂਟ ਪੀਸ ਤੁਹਾਡੀ ਪੂਰੀ ਦਿੱਖ ਨੂੰ ਬਦਲ ਦੇਵੇਗਾ ਤੇ ਸਿੰਪਲ ਲੁੱਕ ਨੂੰ ਹੋਰ ਵੀ ਜਿਆਦਾ ਸੋਹਣਾ ਬਣਾ ਦੇਵੇਗਾ।
ਪੁਨੀਤ ਭਾਟੀਆ ਦੇ ਫੈਸ਼ਨ ਟਿਪਸ ਸਭ ਨੂੰ ਸਿਰਫ਼ ਸ਼ਬਦਾਂ ਰਾਹੀਂ ਹੀ ਨਹੀਂ, ਸਗੋਂ ਉਨ੍ਹਾਂ ਦੀ ਸ਼ੈਲੀ ਦੀਆਂ ਚੋਣਾਂ ਰਾਹੀਂ ਵੀ ਆਪਣੇ ਪਿਆਰ ਦਾ ਪ੍ਰਗਟਾਵਾ ਕਰਨ ਲਈ ਪ੍ਰੇਰਿਤ ਕਰਨ ਦਾ ਵਾਅਦਾ ਕਰਦੇ ਹਨ। ਜਿਵੇਂ ਕਿ ਜ਼ੀ ਪੰਜਾਬੀ ਸਟਾਰ ਪੁਨੀਤ ਦਾ ਕਹਿਣਾ ਹੈ, "ਵੈਲੇਨਟਾਈਨ ਡੇਅ ਤੁਹਾਡੀ ਸ਼ਖਸੀਅਤ ਨੂੰ ਪ੍ਰਦਰਸ਼ਿਤ ਕਰਨ ਅਤੇ ਫੈਸ਼ਨ ਰਾਹੀਂ ਪਿਆਰ ਦੀ ਖੁਸ਼ੀ ਮਨਾਉਣ ਦਾ ਸਹੀ ਮੌਕਾ ਹੈ।"