ਖਾਣੇ ਦੇ ਸ਼ੌਕੀਨ ਫੂਡੀਸਤਾਨ ਵਿੱਖੇ ਲੈ ਰਹੇ ਹਨ ਵੱਖ-ਵੱਖ ਪਕਵਾਨਾਂ ਦਾ ਸਵਾਦ ਨਾਲੇ ਲਖਵਿੰਦਰ ਵਡਾਲੀ ਦੇ ਗੀਤਾਂ ਦਾ ਮਾਣਿਆ ਆਨੰਦ
- ਅੰਮ੍ਰਿਤਸਰ ਵਾਸੀਆਂ ਨੇ ਲਖਵਿੰਦਰ ਵਡਾਲੀ ਦੇ ਗੀਤਾਂ ਦਾ ਮਾਣਿਆ ਆਨੰਦ
ਅੰਮ੍ਰਿਤਸਰ 25 ਫਰਵਰੀ 2024 - ਪੰਜਾਬ ਸਰਕਾਰ ਵਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਅੰਮ੍ਰਿਤਸਰ ਵਿਖੇ ਮਨਾਏ ਜਾ ਰਹੇ ਰੰਗਲੇ ਪੰਜਾਬ ਦੇ ਤੀਜੇ ਦਿਨ ਰਣਜੀਤ ਐਵੀਨਿਊ ਗਰਾਉਂਡ ਜਿਸਨੂੰ ਕੀ ਤਾਲ ਚੌਂਕ ਦਾ ਨਾਂ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿੱਚ ਲੋਕ ਪੁੱਜੇ ਅਤੇ ਲਖਵਿੰਦਰ ਵਡਾਲੀ ਦੇ ਗੀਤਾਂ ਦਾ ਆਨੰਦ ਮਾਣਿਆ।
ਦੱਸਣਯੋਗ ਹੈ ਕਿ ਇਸ ਸਥਾਨ ਤੇ ਫੂਡੀਸਤਾਨ ਅਤੇ ਸ਼ਾਪਿੰਗ ਫੈਸਟੀਵਲ ਦੇ ਸਟਾਲ ਵੀ ਲਗਾਏ ਗਏ ਹਨ ਜਿਥੇ ਖਾਣ-ਪੀਣ ਦੇ ਸ਼ੌਕੀਨਾਂ ਲਈ ਦੇਸ਼ ਭਰ ਵਿੱਚੋਂ ਵੱਡੇ ਬਰਾਂਡ ਰੂਪੀ ਰੈਸਟੋਰੈਂਟ ਆਪਣੇ ਖਾਣੇ ਪਰੋਸ ਰਹੇ ਹਨ। ਇਸ ਤੋਂ ਇਲਾਵਾ ਖਰੀਦ ਫਰੋਖ਼ਤ ਲਈ ਆਪਣੀ ਹਥਕਲਾ ਲਈ ਜਾਣੇ ਜਾਂਦੇ ਮਾਹਰ ਦੇਸ਼ ਭਰ ਵਿਚੋਂ ਪਹੁੰਚ ਕੇ ਆਪਣੇ ਉਤਪਾਦਾਂ ਨੂੰ ਵੇਚ ਰਹੇ ਹਨ।
ਇਥੇ ਲਗਭਗ 100 ਸਟਾਲ ਲਗਾਏ ਗਹੇ ਹਨ, ਜਿਨਾਂ ਵਿਚੋਂ ਮੁੱਖ ਤੌਰ ਤੇ ਨਾਵਲਟੀ ਸਵੀਟ, ਬੰਸਲ ਸਵੀਟ, ਗੋਏਨਕਾ ਸਵੀਟ, ਬੇਕਰਸ਼, ਬੀਰਾ ਮੀਟ ਵਾਲਾ, ਮੱਖਣ ਫਿਸ਼ ਸ਼ਾਪ, ਰਾਜਸ਼ਥਾਨੀ ਖਾਣੇ, ਸ਼ਾਹੀ ਕਿਲ੍ਹਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਾਣ ਦੇ ਸ਼ੌਕੀਨ ਆਨੰਦ ਮਾਣ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਖਰੀਦ ਫਰੋਖ਼ਤ ਕੀਤੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ, ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਸ੍ਰੀ ਮੁਨੀਸ਼ ਅਗਰਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।