ਪੰਜਾਬੀ ਫਿਲਮ "ਘੂਰ" ਦੀ ਸ਼ੂਟਿੰਗ ਹੋਈ ਸ਼ੁਰੂ
ਪੁਨੀਤ ਅਰੋੜਾ
ਨਕੋਦਰ, 30 ਜੁਲਾਈ 2024 - ਫਿਲਮੀ ਜਗਤ ਵਿਚ ਤੇਜ਼ੀ ਨਾਲ ਉੱਭਰ ਰਿਹਾ ਨਾਮ ਸੋਲੌ ਨੇਕਸ ਪ੍ਰੋਡਕਸ਼ਨ ਵਲੋਂ ਨਵੀਂ ਪੰਜਾਬੀ ਸ਼ੋਰਟ ਫਿਲਮ "ਘੂਰ" ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਡਾਇਰੈਕਟਰ ਹਰਸ਼ ਗੋਗੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਸ਼ੋਰਟ ਫਿਲਮ ਸਮਾਜ ਵਿੱਚ ਔਰਤ ਦੀ ਇੱਕ ਅਜਿਹੀ ਪਰਿਸਥਿਤੀ ਨੂੰ ਬਿਆਨ ਕਰਦੀ ਹੈ ਜਿਸ ਵੱਲ ਪੂਰੇ ਸਮਾਜ ਨੂੰ ਧਿਆਨ ਦੇਣ ਦੀ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਇਹ ਫਿਲਮ ਲੋਕਾਂ ਨੂੰ ਇੱਕ ਵਾਰ ਸੋਚਣ ਤੇ ਮਜਬੂਰ ਕਰ ਦੇਵੇਗੀ। ਇਸੇ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਲੱਜਪਾਲ ਦੇ ਪ੍ਰਮੁੱਖ ਕਲਾਕਾਰ ਪਰਮਜੀਤ ਮੇਹਰਾ ਇਸ ਫਿਲਮ ਵਿੱਚ ਸਹਾਇਕ ਡਾਇਰੈਕਟਰ ਵਜੋਂ ਕੰਮ ਕਰਕੇ ਡਾਇਰੈਕਸ਼ਨ ਦੇ ਫੀਲਡ ਵਿੱਚ ਆਪਣਾ ਪਹਿਲਾ ਕਦਮ ਰੱਖ ਰਹੇ ਨੇ।
ਘੂਰ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਵੰਦਨਾ ਸੰਧੂ ਇਸ ਫਿਲਮ ਨੂੰ ਲੈਕੇ ਕਾਫੀ ਉਤਸਾਹਿਤ ਦੇਖੀ ਗਈ। ਇਹ ਉਹਨਾਂ ਦੀ ਪਹਿਲੀ ਡੇਬਿਓ ਫਿਲਮ ਹੋਵੇਗੀ। ਇਸ ਮੌਕੇ ਫਿਲਮ ਵਿੱਚ ਕੰਮ ਕਰਨ ਵਾਲੇ ਅਭਿਨੇਤਾ ਸਰਵਨ ਹੰਸ, ਆਸ਼ਾ ਗੁਪਤਾ, ਚੇਤਨ ਅਟਵਾਲ, ਜਸਬੀਰ ਸਿੰਘ ਜੱਸੀ ਅਤੇ ਪਰਮਜੀਤ ਮੇਹਰਾ ਵੀ ਸੈੱਟ ਤੇ ਮੌਜੂਦ ਸਨ। ਨਾਰੀਅਲ ਰਸਮ ਉਪਰੰਤ ਸ਼ੂਟਿੰਗ ਦਾ ਮਹੂਰਤ ਕੀਤਾ ਗਿਆ ਅਤੇ ਫਿਲਮ ਦੀ ਦੀ ਪ੍ਰਮੁੱਖ ਸ਼ੋਟ ਲਏ ਗਏ। ਦੱਸ ਦਈਏ ਇਹ ਸ਼ੂਟਿੰਗ ਨਕੋਦਰ ਤੋ ਜਲੰਧਰ ਰੋਡ ਸਥਿਤ ਪਿੰਡ ਆਲੋਵਾਲ ਵਿਖੇ ਪੁਰੇਵਾਲ ਵਿਲਾ ਵਿੱਚ ਰੱਖੀ ਗਈ ਸੀ। ਡਾਇਰੈਕਟਰ ਹਰਸ਼ ਗੋਗੀ ਅਤੇ ਪ੍ਰੋਡਿਊਸਰਾਂ ਸਮੇਤ ਪੂਰੀ ਟੀਮ ਨੇ ਪੁਰੇਵਾਲ ਫੈਮਿਲੀ ਦਾ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਸ਼ੂਟ ਲਈ ਇਜ਼ਾਜ਼ਤ ਦਿੱਤੀ।