ਕੈਨੇਡਾ ਵਿੱਚ “ਅਰਦਾਸ ਸਰਬੱਤ ਦੇ ਭਲੇ ਦੀ “ਫ਼ਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਵੱਲੋਂ ਸਿੱਖ ਮੋਟਰ ਸਾਈਕਲ ਕਲੱਬ ਨਾਲ ਮੁਲਾਕਾਤ
ਬਲਜਿੰਦਰ ਸੇਖਾ
ਟੋਰਾਂਟੋ : ਕੈਨੇਡਾ ਦੇ ਸ਼ਹਿਰ ਮਿਸੀਸ਼ਾਗਾ ਵਿੱਚ ਪੰਜਾਬੀ ਫ਼ਿਲਮ “ਅਰਦਾਸ ਸਰਬੱਤ ਦੇ ਭਲੇ ਲਈ”ਮੂਵੀ ਦੇ ਪ੍ਰਮੋਸਨ ਵਾਸਤੇ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਤੇ ਗਿੱਪੀ ਗਰੇਵਾਲ਼,,ਅਦਾਕਾਰਾ ਜਸ਼ਮੀਨ ਭਸ਼ੀਨ ਨੇ ਫਿਲਮ ਦੀ ਟੀਮ ਸਮੇਤ ਸਿੱਖ ਮੋਟਰਸਾਈਕਲ ਕਲੱਬ ਉਨਟਾਰੀਓ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ।ਫਿਲਮ ਦੀ ਸਮੂਹ ਟੀਮ ਨੇ ਉਨਟਾਰਿਓ ਖ਼ਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਨੱਤਮਸਤਕ ਹੋਣ ਤੋਂ ਬਾਅਦ ਸਾਰੇ ਦਰਸ਼ਕਾਂ ਮੂਵੀ ਨੂੰ ਦੇਖਣ ਲਈ ਬੇਨਤੀ ਕੀਤੀ ।ਇਸ ਮੌਕੇ ਸਿੱਖ ਮੋਟਰ ਸਾਈਕਲ ਕਲੱਬ ਦੇ ਸਵਾਰਾਂ ਦੀ ਝਾਕੀ ਦੇਖਣ ਯੋਗ ਸੀ ।ਵਰਨਣਯੋਗ ਹੈ ਕਿ ਇਹ ਫਿਲਮ ਦੁਨੀਆ ਭਰ ਵਿੱਚ 13 ਸਤੰਬਰ ਨੂੰ ਰਿਲੀਜ ਹੋ ਰਹੀ ਹੈ ।ਸਾਡੇ ਨਾਲ ਕਲੱਬ ਦੇ ਸੇਵਾਦਾਰ ਤੇ ਟਰਬਨ ਕੋਚ ਨਾਜ਼ਰ ਸਿੰਘ ਸੰਧੂ ਨੇ ਇਹ ਜਾਣਕਾਰੀ ਸਾਂਝੀ ਕੀਤੀ ।