ਪੰਜਾਬੀ ਫਿਲਮ "ਅਰਦਾਸ ਸਰਬੱਤ ਦੇ ਭਲੇ ਦੀ" 13 ਸਤੰਬਰ ਨੂੰ ਹੋਵੇਗੀ ਸਿਨੇਮਾ ਘਰਾਂ ਵਿੱਚ ਰਿਲੀਜ਼
ਮਨਜੀਤ ਸਿੰਘ ਢੱਲਾ
ਜੈਤੋ,12 ਸਤੰਬਰ 2024 - ਬਹੁਤ ਹੀ ਖੂਬਸੂਰਤ ਪੰਜਾਬੀ ਫਿਲਮ "ਅਰਦਾਸ ਸਰਬੱਤ ਦੇ ਭਲੇ ਦੀ" ਦੇਸ਼ - ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਹ ਫਿਲਮ ਜੀਓ ਸਟੂਡੀਓਜ਼, ਹੰਬਲ ਮੋਸ਼ਨ ਪਿਕਚਰਜ਼ ਤੇ ਪੈਨੋਰਮਾ ਸਟੂਡੀਓਜ਼ ਦੀ ਸਾਂਝੀ ਪੇਸ਼ਕਸ਼ ਹੈ। ਇਹ ਫਿਲਮ 'ਅਰਦਾਸ' ਦਾ ਤੀਜਾ ਪਾਰਟ ਹੈ। ਇਸ ਫਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਦਾ ਕੰਮ ਗਿੱਪੀ ਗਰੇਵਾਲ ਨੇ ਖੁਦ ਕੀਤਾ ਹੈ।ਇਹ ਫਿਲਮ ਬਹੁਤ ਹੀ ਖੂਬਸੂਰਤ ਤੇ ਧਾਰਮਿਕ ਲੋਕੇਸ਼ਨਾ ਤੇ ਸ਼ੂਟ ਕੀਤੀ ਗਈ ਹੈ।
ਇਸ ਫਿਲਮ ਵਿੱਚ ਮੁੱਖ ਕਿਰਦਾਰ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਨੇ ਨਿਭਾਇਆ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਸਰਦਾਰ ਸੋਹੀ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ ਤੇ ਹੋਰ ਦਿੱਗਜ਼ ਕਲਾਕਾਰਾਂ ਨੇ ਕੰਮ ਕੀਤਾ ਹੈ। ਇਹ ਪੰਜਾਬੀ ਫਿਲਮ ਬਹੁਤ ਹੀ ਖੂਬਸੂਰਤ ਤੇ ਮਿਹਨਤ ਨਾਲ ਬਣਾਈ ਗਈ ਹੈ। ਇਸ ਫਿਲਮ ਵਿੱਚ ਧਾਰਮਿਕ ਸਥਾਨਾਂ ਦੇ ਵੀ ਦਰਸ਼ਨ ਹੋਣਗੇ। ਇਸ ਫਿਲਮ ਲੋਕਾਂ ਨੂੰ ਬਹੁਤ ਹੀ ਭਾਵੁਕ ਕਰ ਦੇਵੇਗੀ। ਕੁਝ ਸੀਨ ਅੱਖਾਂ ਵਿੱਚੋਂ ਹੰਝੂ ਲਿਆਉਣਗੇ। ਇਹ ਫਿਲਮ ਨੂੰ ਸਾਰੇ ਪਰਿਵਾਰ ਸਮੇਤ ਦੇਖਣ ਜਾਣਾ ਚਾਹੀਦਾ ਹੈ। ਖ਼ਾਸ ਕਰਕੇ ਆਪਣੇ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਉਣੀ ਚਾਹੀਦੀ ਹੈ। ਇਸ ਮੌਕੇ ਸਰਬਜੀਤ ਮਲੋਹਤਰਾ ਰਾਮੇਆਣਾ ਅਤੇ ਪੱਤਰਕਾਰ ਮਨਜੀਤ ਸਿੰਘ ਢੱਲਾ ਜੈਤੋ ਨੇ "ਅਰਦਾਸ ਸਰਬੱਤ ਦੇ ਭਲੇ ਦੀ" ਦੀ ਸਮੁੱਚੀ ਟੀਮ ਫਿਲਮ ਰਿਲੀਜ਼ ਹੋਣ ਤੇ ਲੱਖ-ਲੱਖ ਵਧਾਈ ਦਿੱਤੀ।