ਅਮਿਤਾਭ ਬੱਚਨ ਨੇ ਰਤਨ ਟਾਟਾ ਬਾਰੇ ਦੱਸੀ ਇਹ ਖਾਸ ਗੱਲ
ਮੁੰਬਈ : ਹਾਲੇ ਕੁੱਝ ਦਿਨ ਪਹਿਲਾਂ ਹੀ ਚੋਟੀ ਦੇ ਉਦਯੋਗਪਤੀ ਰਤਨ ਟਾਟਾ ਦਾ ਦਿਹਾਂਤ ਹੋਇਆ ਸੀ। ਉਸ ਵਕਤ ਪੂਰਾ ਦੇਸ਼ ਗਮ ਵਿਚ ਡੁੱਬ ਗਿਆ ਸੀ। ਬੀਤੇ ਭਲਕ ਅਦਾਕਾਰ ਅਮਿਤਾਬ ਬਚਨ ਨੇ ਰਤਨ ਟਾਟਾ ਨੂੰ ਯਾਦ ਕੀਤਾ ਅਤੇ ਉਨ੍ਹਾ ਬਾਰੇ ਕੁੱਝ ਦੱਸਿਆ। ਦਰਅਸਲ ਅਮਿਤਾਭ ਬੱਚਨ ਨੇ ਰਤਨ ਟਾਟਾ ਨਾਲ ਬਿਤਾਏ ਪਲ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਰਤਨ ਟਾਟਾ ਨੇ ਇਕ ਵਾਰ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਤੋਂ ਪੈਸੇ ਮੰਗੇ ਸਨ। ਉਨ੍ਹਾਂ ਰਤਨ ਟਾਟਾ ਨਾਲ ਜੁੜੀ ਇਹ ਕਹਾਣੀ ਬੋਮਨ ਇਰਾਨੀ ਅਤੇ ਫਰਾਹ ਖਾਨ ਦੇ ਸਾਹਮਣੇ ਸੁਣਾਈ। ਬਚਨ ਨੇ ਕਿਹਾ “ਮੈਂ ਦੱਸ ਨਹੀਂ ਸਕਦਾ ਕਿ ਉਹ ਕਿਹੋ ਜਿਹੇ ਇਨਸਾਨ ਸਨ, ਇੰਨੇ ਸਧਾਰਨ ਸਨ। ਉਨ੍ਹਾਂ ਕਿਹਾ ਕਿ ਰਤਨ ਟਾਟਾ ਦਾ ਕਿਰਦਾਰ ਪ੍ਰਸਥਿਤੀਆਂ ਵਿੱਚੋਂ ਝਲਕਦਾ ਸੀ।
ਅਮਿਤਾਭ ਬੱਚਨ ਨੇ ਕਿਹਾ, “ਇੱਕ ਵਾਰ, ਅਸੀਂ ਦੋਵੇਂ ਇੱਕ ਹੀ ਫਲਾਈਟ ਵਿੱਚ ਸੀ। ਅਸੀਂ ਹੀਥਰੋ ਏਅਰਪੋਰਟ ‘ਤੇ ਉਤਰੇ। ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਨੂੰ ਲੈਣ ਲਈ ਆਉਣਾ ਸੀ, ਉਹ ਕਿਤੇ ਚਲੇ ਗਏ ਸਨ ਜਾਂ ਉਨ੍ਹਾਂ ਨੂੰ ਦੇਖਿਆ ਨਹੀਂ ਗਿਆ ਹੋਵੇਗਾ। ਮੈਂ ਵੀ ਉੱਥੇ ਹੀ ਬਾਹਰ ਖੜ੍ਹਾ ਸੀ।” ਮੈਂ ਉਨ੍ਹਾਂ ਨੂੰ ਉੱਥੇ ਖੜ੍ਹਾ ਦੇਖਿਆ, ਅਤੇ ਉਹ ਕਾਲ ਕਰਨ ਲਈ ਇੱਕ ਫ਼ੋਨ ਬੂਥ ‘ਤੇ ਗਏ।" ਇਸ ਤੋਂ ਬਾਅਦ ਜੋ ਹੋਇਆ ਉਹ ਉਹ ਪਲ ਸੀ ਜਿਸ ਨੂੰ ਅਮਿਤਾਭ ਨੇ ਕਿਹਾ ਕਿ ਉਹ ਕਦੇ ਨਹੀਂ ਭੁੱਲਣਗੇ।
ਅਮਿਤਾਭ ਬੱਚਨ ਨੇ ਅੱਗੇ ਕਿਹਾ, “ਥੋੜੀ ਦੇਰ ਬਾਅਦ, ਉਹ ਮੇਰੇ ਕੋਲ ਆਏ ਅਤੇ ਪੁੱਛਿਆ, ‘ਅਮਿਤਾਭ, ਕੀ ਮੈਂ ਤੁਹਾਡੇ ਤੋਂ ਕੁਝ ਪੈਸੇ ਉਧਾਰ ਲੈ ਸਕਦਾ ਹਾਂ? ਮੇਰੇ ਕੋਲ ਫ਼ੋਨ ਕਰਨ ਲਈ ਪੈਸੇ ਨਹੀਂ ਹਨ!’ ਅਮਿਤਾਭ ਨੇ ਹੈਰਾਨੀ ਜਤਾਈ ਕਿ ਰਤਨ ਟਾਟਾ ਵਰਗੇ ਵੱਡੇ ਕਾਰੋਬਾਰੀ ਨੇ ਇੰਨਾ ਸਾਦਾ ਵਿਵਹਾਰ ਕੀਤਾ।