ਸੂਫੀ ਗਾਇਕ ਸਤਿੰਦਰ ਸਰਤਾਜ ਦੇ ਕਪੂਰਥਲਾ ਲਾਈਵ ਸ਼ੋਅ ਦਾ ਰਾਸਤਾ ਸਾਫ
• ਸ਼ੋ ਨੂੰ ਲੈ ਕੇ ਸ਼ਿਕਾਇਤਕਰਤਾ ਨੇ ਸ਼ਿਕਾਇਤ ਹੀ ਵਾਪਸ ਲੈ ਲਈ
• ਸਤਿੰਦਰ ਸਰਤਾਜ ਦਾ ਕਪੂਰਥਲਾ ਲਾਈਵ ਸ਼ੋ ਨਿਰਧਾਰਿਤ ਪ੍ਰੋਗਰਾਮ ਅਨੁਸਾਰ 10 ਨਵੰਬਰ ਨੂੰ ਹੀ ਹੋਵੇਗਾ
ਚੰਡੀਗੜ੍ਹ, 6 ਨਵੰਬਰ 2024 - ਸੂਫੀ ਗਾਇਕ ਸਤਿੰਦਰ ਸਰਤਾਜ ਦੇ ਕਪੂਰਥਲਾ ਵਿੱਚ ਹੋਣ ਵਾਲੇ ਲਾਈਵ ਸ਼ੋ ਨੂੰ ਲੈ ਕੇ ਕੋਰਟ ਦੀ ਸੁਣਵਾਈ ਤੋਂ ਬਾਅਦ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਸ਼ੋ ਦੀ ਇਜਾਜ਼ਤ ਆਖਿਰਕਾਰ ਮਿਲ ਹੀ ਗਈ ਹੈ। ਅਸਲ ਵਿੱਚ, ਕਪੂਰਥਲਾ ਦੇ ਡੀਸੀ ਅਤੇ ਸਪੋਰਟਸ ਡਾਇਰੈਕਟਰ ਦੇ ਲਿਖਤੀ ਬਿਆਨਾਂ ਦੇ ਆਧਾਰ ’ਤੇ ਜਿਵੇਂ ਹੀ ਸ਼ਿਕਾਇਤਕਰਤਾ ਨੂੰ ਇਹ ਅਹਿਸਾਸ ਹੋਇਆ ਕਿ ਕੋਰਟ ਵਿੱਚ ਫੈਸਲਾ ਸਤਿੰਦਰ ਸਰਤਾਜ ਦੇ ਹੱਕ ਵਿੱਚ ਜਾਵੇਗਾ, ਉਸ ਨੇ ਆਪਣੀ ਪਟੀਸ਼ਨ ਹੀ ਵਾਪਸ ਲੈ ਲਈ ਅਤੇ ਕਪੂਰਥਲਾ ਸ਼ੋ ਤੇ ਛਾਏ ਹੋਏ ਅਣਸੁਝੇ ਬੱਦਲ ਹਟ ਗਏ।
ਇਹ ਗੱਲ ਗੌਰ ਕਰਨਜੋਗ ਹੈ ਕਿ ਪੰਜਾਬ ਸਮੇਤ ਦੇਸ਼-ਵਿਦੇਸ਼ ਵਿੱਚ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਲਾਈਵ ਸ਼ੋ ਲਈ ਲੋਕਾਂ ਵਿੱਚ ਬੇਹੱਦ ਸ਼ੌਂਕ ਹੈ ਅਤੇ ਵੱਡੀ ਭੀੜ ਉਨ੍ਹਾਂ ਦੇ ਲਾਈਵ ਸ਼ੋ ਵਿੱਚ ਇਕੱਠੀ ਹੁੰਦੀ ਹੈ। ਸਤਿੰਦਰ ਸਰਤਾਜ ਲਾਈਵ ਸ਼ੋ ਵਿੱਚ ਤਿੰਨ ਘੰਟਿਆਂ ਤਕ ਆਪਣੀ ਗਾਇਕੀ ਨਾਲ ਸ਼ਰੋਤਿਆਂ ਨੂੰ ਬੰਨ੍ਹੇ ਰੱਖਣ ਵਿੱਚ ਮਾਹਰ ਹਨ। ਸਤਿੰਦਰ ਸਰਤਾਜ ਦੇ ਕਪੂਰਥਲਾ ਲਾਈਵ ਸ਼ੋ ਨੂੰ ਲੈ ਕੇ ਉਨ੍ਹਾਂ ਦੇ ਸ਼ਰੋਤਿਆਂ ਅਤੇ ਪ੍ਰਸ਼ੰਸਕਾਂ ਵਿੱਚ ਵੱਡਾ ਉਤਸ਼ਾਹ ਹੈ। ਸ਼ੋ ਨੂੰ ਲੈ ਕੇ ਸ਼ਿਕਾਇਤ ਵਾਪਸ ਲੈਣ ’ਤੇ ਸਤਿੰਦਰ ਸਰਤਾਜ ਦੇ ਚਾਹੁਣ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।