ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕ ਬੇਸ ਵਾਲੇ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਸਸਪੈਂਡ
- ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਧਮਕ ਬੇਸ ਨੂੰ ਕੁੱਟਣ ਦੀ ਵੀਡੀਓ ਹੋ ਰਹੀ ਵਾਇਰਲ
ਤਰਨਤਾਰਨ, 12 ਨਵੰਬਰ 2024 - ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕ ਬੇਸ ਵਾਲੇ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਹਨ। ਅਸਲ 'ਚ ਮੁੱਖ ਮੰਤਰੀ ਧਮਕ ਬੇਸ ਨੂੰ ਕੁੱਟਣ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕੇ ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਦੀ ਪੱਗ ਨੂੰ ਲਾਹੁਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਪੁਲਿਸ ਮੁਲਾਜ਼ਮ ਗੁੱਸੇ 'ਚ ਕੁੱਟਦੇ ਨਜ਼ਰ ਆਏ।
ਘਟਨਾ ਪਿੰਡ ਦੀਨੇਵਾਲ ਜ਼ਿਲ੍ਹਾ ਤਰਨ ਤਾਰਨ ਦੀ ਹੈ, ਮੁੱਖ ਮੰਤਰੀ ਖਿਲਾਫ਼ ਪਿੰਡ ਵਾਲਿਆਂ ਦੀ ਸ਼ਿਕਾਇਤ ਤੇ ਪੁਲਿਸ ਮੌਕੇ ਤੇ ਗਈ ਤਾਂ ਇਹ ਘਟਨਾ ਵਾਪਰੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਤੇ ਹੁਣ ਵੱਡਾ ਐਕਸ਼ਨ ਲੈਂਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾ ਨੂੰ ਸਸਪੈਂਡ ਕਰਕੇ ਪੁਲਿਸ ਲਾਈਨ ਵਿਖੇ ਭੇਜ ਦਿੱਤਾ ਗਿਆ ਹੈ। ਇਹ ਇਹ ਜਾਣਕਾਰੀ ਤਰਨ ਤਾਰਨ ਦੇ ਐਸਪੀ ਡੀ ਅਜੇ ਰਾਜ ਵੱਲੋਂ ਮੀਡੀਆ ਨੂੰ ਦਿੱਤੀ ਗਈ ਹੈ।