ਮੁੰਬਈ, 21 ਨਵੰਬਰ 2020: ਐਨ.ਸੀ.ਬੀ. (ਕੇਂਦਰੀ ਏਜੰਸੀ ਨਾਰਕੋਟਿਕਸ ਕੰਟਰੋਲ ਬਿਉਰੋ) ਵੱਲੋਂ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਲਿੰਬਾਚੀਆ ਦੇ ਮੁੰਬਈ ਸਥਿਤ ਫ਼ਲੈਟ ’ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਅੰਧੇਰੀ, ਲੋਖੰਡਵਾਲਾ ਅਤੇ ਵਰਸੋਵਾ ਵਿੱਚ ਅੱਜ ਜਾਰੀ ਹੈ।
ਮੀਡੀਆ ਤੋਂ ਆ ਰਹੀ ਜਾਣਕਾਰੀ ਮੁਤਾਬਕ ਡਰੱਗ ਮਾਮਲੇ ਨਾਲ ਜੁੜੇ ਕਿਸੇ ਸਮਗਲਰ ਵੱਲੋਂ ਐਨ.ਸੀ.ਬੀ. ਦੇ ਸਾਹਮਣੇ ਭਾਰਤੀ ਅਤੇ ਹਰਸ਼ ਦੇ ਨਾਂਅ ਦਾ ਖ਼ੁਲਾਸਾ ਕੀਤਾ ਸੀ ਜਿਸ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਖ਼ਬਰਾਂ ਮੁੁਤਾਬਕ ਭਾਰਤੀ ਸਿੰਘ ਦੇ ਘਰ ਵਿੱਚੋਂ ਗਾਂਜਾ ਵੀ ਬਰਾਮਦ ਕੀਤਾ ਹੈ।