ਐਸ ਡੀ ਐਮ ਪਾਂਥੇ ਨੇ ਬੂਟੇ ਲਗਾ ਕੇ ਗ੍ਰੀਨ ਇਲੈਕਸ਼ਨ ਮੁਹਿੰਮ ਨੂੰ ਕੀਤਾ ਤੇਜ਼
ਪ੍ਰਮੋਦ ਭਾਰਤੀ
ਨਵਾਂਸ਼ਹਿਰ, 27 ਮਈ 2024 :
1 ਜੂਨ ਨੂੰ ਪੰਜਾਬ ਵਿੱਚ ਹੋਣ ਜਾ ਰਹੀਆ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਗਰੀਨ ਇਲੈਕਸ਼ਨ ਕਰਵਾਉਣ ਮੁਹਿੰਮ ਦੇ ਤਹਿਤ ਜਨਰਲ ਅਬਜਰਵਰ ਹੀਰਾ ਲਾਲ ਅਤੇ ਜਿਲ਼ਾ ਚੋਣ ਕਾਰ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਨੁਮਾਈ ਦੀ ਹੇਠ ਬੰਗਾ ਵਿਖੇ ਗਰੀਨ ਇਲੈਕਸ਼ਨ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਸਹਾਇਕ ਰਿਟਰਨਿੰਗ ਅਫਸਰ ਬੰਗਾ ਵਿਕਰਮਜੀਤ ਸਿੰਘ ਪਾਂਥੇ ਉਪ ਮੰਡਲ ਮਜਿਸਟਰੇਟ ਬੰਗਾ ਵੱਲੋਂ ਗੁਰੂ ਨਾਨਕ ਕਾਲਜ ਬੰਗਾ ਵਿਖੇ ਪੌਦੇ ਲਗਾ ਕੇ ਸਮੂਹ ਚੋਣ ਅਧਿਕਾਰੀਆਂ ਨੂੰ ਵਾਤਾਵਰਨ ਨੂੰ ਬਚਾਉਣ ਦੇ ਹਿੱਤ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੁਨੇਹਾ ਦਿੱਤਾ ਗਿਆ ਉਹਨਾਂ ਵੱਲੋਂ ਇਸ ਮੌਕੇ ਤੇ ਕਿਹਾ ਗਿਆ ਕਿ ਸਮੁੱਚਾ ਵਿਸ਼ਵ ਆਲਮੀ ਤਪਸ਼ ਬਰਦਾਸ਼ਤ ਕਰ ਰਿਹਾ ਹੈ ਤੇ ਵਧ ਰਹੇ ਪ੍ਰਦੂਸ਼ਣ ਦੇ ਕਾਰਨ ਸਮੁੱਚੀ ਦੁਨੀਆਂ ਦੇ ਵਿੱਚ ਤਪਸ਼ ਵਧਦੀ ਜਾ ਰਹੀ ਹੈ ਜੋ ਕਿ ਮਨੁੱਖਤਾ ਦੇ ਲਈ ਬਹੁਤ ਵੱਡਾ ਖਤਰਾ ਬਣ ਰਹੀ ਹੈ ਭਵਿੱਖ ਵਿੱਚ ਜੇ ਅਸੀਂ ਆਪਣੀਆਂ ਅਗਲੀਆਂ ਪੀੜੀਆਂ ਨੂੰ ਇਸ ਵਾਤਾਵਰਣ ਵਿੱਚ ਵਧੀਆ ਭਵਿੱਖ ਅਤੇ ਵਧੀਆ ਜ਼ਿੰਦਗੀ ਦੇਣੀ ਹੈ ਥਾਂ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਦੇ ਵਾਸਤੇ ਵੱਧ ਤੋਂ ਵੱਧ ਬੂਟੇ ਪੌਦੇ ਲਗਾਉਣੇ ਚਾਹੀਦੇ ਹਨ ਉਨਾ ਕਿਹਾ ਕਿ ਹਰੇਕ ਪੋਲਿੰਗ ਬੂਥ ਦੇ ਉੱਪਰ ਵੀ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਹਨ ਅਤੇ ਬੀਐਲਓ ਨੂੰ ਇਹ ਖਾਸ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਪਿੰਡਾਂ ਦੇ ਮੋਹਤਵਰ ਅਤੇ ਸਮੂਹ ਨਾਗਰਿਕਾਂ ਦੇ ਨਾਲ ਸੰਪਰਕ ਕਰਕੇ ਪਿੰਡਾਂ ਦੇ ਵਿੱਚ ਵੀ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਇਸ ਮੌਕੇ ਤੇ ਤਹਿਸੀਲਦਾਰ ਬੰਗਾ ਹਰਮਿੰਦਰ ਸਿੰਘ ,ਚੋਣ ਕਲਰਕ ਅਮਨਦੀਪ ਸਿੰਘ ,ਹੈਡ ਮਾਸਟਰ ਅਮਨਪ੍ਰੀਤ ਸਿੰਘ ਜੌਹਰ ,ਮਾਸਟਰ ਰਾਮਜੀਤ ,ਅਵਤਾਰ ਸਿੰਘ ਡੀਪੀਈ ,ਮਾਸਟਰ ਪ੍ਰੇਮਪਾਲ ਸਿੰਘ ,ਲੈਕਚਰਾਰ ਰਵੀ ਸਬਰਵਾਲ ਅਤੇ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ