ਕਚਹਿਰੀ ਵਿੱਚੋਂ ਮੋਟਰਸਾਈਕਲ ਚੋਰੀ ਕਰਦਾ ਚੋਰ ਰੰਗੇ ਹੱਥੀ ਫੜਿਆ
ਰੋਹਿਤ ਗੁਪਤਾ
ਗੁਰਦਾਸਪੁਰ 24 ਮਈ 2024 - ਜ਼ਿਲ੍ਹਾ ਕਚਹਿਰੀਆਂ ਦੀ ਪਾਰਕਿੰਗ ਵਿੱਚੋਂ ਨਕਲੀ ਚਾਬੀ ਲਗਾ ਕੇ ਮੋਟਰਸਾਈਕਲ ਚੋਰੀ ਕਰਦਾ ਇੱਕ ਚੋਰ ਚੌਕੀਦਾਰ ਵੱਲੋਂ ਵਕੀਲਾਂ ਦੀ ਸਹਾਇਤਾ ਨਾਲ ਰੰਗੇ ਹੱਥੀ ਫੜ ਲਿਆ ਗਿਆ। ਥਾਣਾ ਸਿਟੀ ਗੁਰਦਾਸਪੁਰ ਵਿੱਚ ਚੋਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਪੁੱਤਰ ਸਰਬਨ ਕੁਮਾਰ ਵਾਸੀ ਹੇਮਰਾਜਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਜਿਲ੍ਹਾ ਕਚਿਹਰੀਆ ਗੁਰਦਾਸਪੁਰ ਦੀ ਪਾਰਕਿੰਗ ਦਾ ਚੌਕੀਦਾਰ ਹੈ ਅਤੇ ਬੀਤੀ ਸ਼ਾਮ ਸਵਾਤ ਵਜੇ ਦੇ ਕਰੀਬ ਇੱਕ ਨੌਜਵਾਨ ਪਾਰਕਿੰਗ ਵਿੱਚ ਖੜੇ ਮੋਟਰ ਸਾਇਕਲ ਨੂੰ ਚਾਬੀ ਲਗਾ ਰਿਹਾ ਸੀ। ਮੋਟਰਸਾਈਕਲ ਖੋਲਣ ਵਾਲੇ ਨੌਜਵਾਨ ਦੀਆ ਹਰਕਤਾਂ ਕਾਰਨ ਉਸ ਨੂੰ ਸ਼ੱਕ ਹੋ ਗਿਆ। ਨੇ ਜਦੋਂ ਨੌਜਵਾਨ ਭਾਜਪਾ ਮੋਟਰ ਸਾਇਕਲ ਸਟਾਰਟ ਕਰਕੇ ਆਪਣੇ ਮੂੰਹ ਤੇ ਚਿੱਟਾ ਕੱਪੜਾ ਲਪੇਟ ਕੇ ਦੋੜਨ ਲੱੱਗਾ ਸੀ ਉਸਨੇ ਹੋਰ ਵਕੀਲ ਸਾਹਿਬਾ ਦੀ ਮਦਦ ਨਾਲ ਮੋਟਰਸਾਈਕਲ ਚੋਰ ਨੂੰ ਮੋਟਰ ਸਾਇਕਲ ਸਮੇਤ ਕਾਬੂ ਕੀਤਾ।
ਜਿਸ ਦੀ ਪਹਿਚਾਨ ਜੋਬਨਪ੍ਰੀਤ ਸਿੰਘ ਪੁੱਤਰ ਰਾਜਵੰਤ ਸਿੰਘ ਵਾਸੀ ਡੇਰੇ ਹਕੀਮਪੁਰ ਰੋਡ ਕਲਾਨੌਰ ਦੇ ਤੌਰ ਤੇ ਹੋਈ ਹੈ ਤੇ ਥਾਨਾ ਸਿਟੀ ਗੁਰਦਾਸਪੁਰ ਵਿੱਚ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।