ਕਲਸੀ ਦੀ ਟੀਮ ਨੇ ਪਾਰਟੀਆਂ ਦੇ ਕਈ ਆਗੂਆਂ ਨੂੰ ਕਰਾਇਆ ਆਪ ਵਿੱਚ ਸ਼ਾਮਿਲ
ਰੋਹਿਤ ਗੁਪਤਾ
ਗੁਰਦਾਸਪੁਰ 26 ਮਈ 2024 - ਹਲਕਾ ਕਾਦੀਆਂ ਦੇ ਬਲਾਕ ਧਾਰੀਵਾਲ ਵਿਖੇ ਪਾਸਟਰ ਰੋਬਿਨ ਸੰਧੂ ਡਡਵਾਂ ਦੀ ਮਿਨੀਸਟਰੀ ਵਿਖੇ ਕਲੀਸੀਆ ਦੇ ਰੂਬਰੂ ਹੋਏ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਫਤਵਾ ਦੇਣ ਲਈ ਬੇਨਤੀ ਕੀਤੀ।
ਇਸ ਮੀਟਿੰਗ ਵਿਚ ਡਾ ਕੇਜੇ ਸਿੰਘ ਆਪਣੇ ਟੀਮ ਸਮੇਤ ਸ਼ਾਮਲ ਹੋਏ। ਧਾਰੀਵਾਲ ਦੇ ਕ੍ਰਿਸਚਿਅਨ ਲੀਡਰ ਸਾਬਾ ਭੱਟੀ ਅਤੇ ਹੋਰ ਵੀ ਮਸੀਹ ਆਗੂ ਸਾਮਿਲ ਹੋਏ। ਸ਼ੈਰੀ ਕਲਸੀ ਦੀ ਟੀਮ ਵੱਲੋਂ ਅੰਮ੍ਰਿਤ ਕਲਸੀ ਨੇ ਪਿੰਡ ਡਡਵਾਂ ਦੀ ਸਮੂਹ ਪੰਚਾਇਤ ਮੈਂਬਰ ਅਤੇ ਵੱਖ ਵੱਖ ਰਵਾਇਤੀ ਪਾਰਟੀਆਂ ਤੋ ਆਏ ਆਗੂਆਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ।
ਡਾਕਟਰ ਕੇਜੇ ਸਿੰਘ ਨੇ ਸਾਰੇ ਨਵੇ ਪਰਿਵਾਰਾਂ ਆਮ ਆਦਮੀ ਪਾਰਟੀ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਰਦਿਆਂ ਕਿਹਾ ਕਿ ਅਸੀਂ ਸਾਰਿਆਂ ਨੇ ਪੰਜਾਬ ਨੂੰ ਮੁੜ ਹੱਸਦਾ ਵੱਸਦਾ ਰੰਗਲਾ ਪੰਜਾਬ ਬਣਾਉਣ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ 13/0 ਦੇ ਸਪਨੇ ਨੂੰ ਸਾਕਾਰ ਕਰਨ ਲਈ ਆਪਣਾ ਯੋਗਦਾਨ ਪਾਉਣਾ ਹੈ।