ਗਰੀਨ ਇਲੈਕਸ਼ਨ ਕਰਵਾਉਣ ਦੇ ਮੰਤਵ ਨਾਲ ਬਰਡ ਵਾਚ ਸੈਂਟਰ ਵਿਖੇ ਸਮਾਗਮ ਕੀਤਾ
ਰੂਪਨਗਰ, 23 ਮਈ 2024 : ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਗਾਈਡ ਲਾਈਨਜ ਅਨੁਸਾਰ ਅਤੇ ਜਨਰਲ ਅਬਜਰਬਰ ਡਾ: ਹੀਰਾ ਲਾਲ ਆਈ.ਏ.ਐਸ.,ਦੇ ਨਿਰਦੇਸ਼ਾਂ ਤਹਿਤ ਲੋਕ ਸਭਾ ਹਲਕਾ 06- ਅਨੰਦਪੁਰ ਸਾਹਿਬ ਦੇ ਗਰੀਨ ਇਲੈਕਸ਼ਨ ਕਰਵਾਉਣ ਦੇ ਮੰਤਵ ਨਾਲ ਬਰਡ ਵਾਚ ਸੈਂਟਰ, ਸਦਾ ਬਰਤ, ਰੂਪਨਗਰ, ਵਿਖੇ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਮੌਕੇ ਉਤੇ ਉਨਾਂ ਵੱਲੋਂ ਬੂਟਾ ਲਗਾ ਕੇ ਗਰੀਨ ਇਲੈਕਸ਼ਨ-2024 ਦਾ ਸੰਦੇਸ਼ ਦਿੱਤਾ ਗਿਆ।
ਇਸ ਸਮਾਗਮ ਵਿੱਚ ਰੋਇੰਗ ਸਪੋਰਟਸ ਅਕੈਡਮੀ ਤੋਂ ਬੱਚਿਆਂ ਨੇ ਭਾਗ ਲਿਆ, ਮੋਕੇ ਉਤੇ ਮੋਜੂਦ ਸਮੂਹ ਸਟਾਫ ਅਤੇ ਬੱਚਿਆ ਵੱਲੋਂ ਪ੍ਰਣ ਕੀਤਾ ਗਿਆ ਕਿ ਉਹ ਸਾਰੇ ਪ੍ਰਦੂਸ਼ਣ ਮੁਕਤ ਭਾਰਤ ਦੇ ਨਿਰਮਾਣ ਵਿੱਚ ਅਪਣਾ ਪੂਰਨ ਸਹਿਯੋਗ ਦੇਣਗੇ ਅਤੇ ਉਸ ਲਈ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨਾ ਯਕੀਨੀ ਬਣਾਉਣਗੇ ਅਤੇ ਇੱਕ ਰੁੱਖ ਲਗਾਉਣਗੇ ਅਤੇ ਯਕੀਨੀ ਤੋਰ ਉੱਤੇ ਉਸਦੀ ਸਾਂਭ-ਸੰਭਾਲ ਕਰਨਗੇ।
ਜਨਰਲ ਅਬਜਰਬਰ ਡਾ. ਹੀਰਾ ਲਾਲ ਨੇ ਬੱਚਿਆਂ ਨੂੰ ਇਸ ਮੋਕੇ ਉਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਮਨ ਪਸੰਦ ਉਮੀਦਵਾਰ ਨੂੰ ਮਤਦਾਨ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਮੂਹ ਹਾਜ਼ਰੀਨਾਂ ਨੂੰ ਗਰੀਨ ਇਲੈਕਸ਼ਨ ਦਾ ਸੁਨੇਹਾ ਦਿੰਦੇ ਹੋਏ ਵਾਹਨਾਂ ਰਾਹੀਂ ਹੁੰਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ
ਪੀ.ਐਫ.ਐਸ. ਵਣ ਮੰਡਲ ਅਫਸਰ (ਜੰ: ਜੀਵ) ਰੂਪਨਗਰ ਸ਼੍ਰੀ ਕੁਲਰਾਜ ਸਿੰਘ, ਸ਼੍ਰੀ ਹਰਜਿੰਦਰ ਸਿੰਘ ਆਈ.ਐਫ.ਐਸ. ਵਣ ਮੰਡਲ ਅਫਸਰ (ਇਲਾਕਾਈ) ਰੂਪਨਗਰ, ਹਾਜਰ ਸਟਾਫ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ, ਅਪਣਾ ਆਲਾ-ਦੁਆਲਾ ਸਾਫ ਰੱਖਣ ਲਈ ਅਤੇ ਪਲਾਸਟਿਕ ਦੀ ਨਾ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੋਕੇ ਉਤੇ ਵਣ ਰੇਂਜ ਅਫਸਰ (ਜੰ: ਜੀਵ), ਰੂਪਨਗਰ ਸ਼੍ਰੀ ਭੁਪਿੰਦਰ ਸਿੰਘ, ਵਣ ਰੇਂਜ ਅਫਸਰ (ਜੰ: ਜੀਵ), ਮੁਹਾਲੀ ਸ਼੍ਰੀ ਬਲਵਿੰਦਰ ਸਿੰਘ, ਫਾਰੈਸਟਰ ਸ਼੍ਰੀ ਅਜੀਤ ਪਾਲ ਸਿੰਘ, ਫਾਰੈਸਟਰ ਸ਼੍ਰੀ ਸਤਿੰਦਰਪਾਲ ਸਿੰਘ, ਫਾਰੈਸਟਰ ਸ਼੍ਰੀ ਮੱਖਣ ਸਿੰਘ ਅਤੇ ਸ਼੍ਰੀਮਤੀ ਪ੍ਰਭਜੋਤ ਕੌਰ ਵਣ ਗਾਰਡ ਵੀ ਮੋਜੂਦ ਸਨ।