ਚੋਣ ਅਬਜ਼ਰਵਰ ਨੇ ਵਿਦਿਆਰਥੀਆਂ ਨੂੰ ਵੋਟ ਪਾਉਣ ਤੇ ਪੌਦਾ ਲਗਾਉਣ ਦੀ ਕੀਤੀ ਅਪੀਲ
ਮੈਰਾਥਨ ਵਿੱਚ ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ ਤੇ ਵੋਟਰਾਂ ਨੇ ਲਿਆ ਹਿੱਸਾ
ਪ੍ਰਮੋਦ ਭਾਰਤੀ
ਨੰਗਲ , 27 ਮਈ 2024 :
ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਨੰਗਲ ਵਿੱਚ ਅੱਜ ਸਵੇਰੇ 6.30 ਵਜੇ ਵਿਦਿਆਰਥੀਆਂ, ਵੋਟਰਾਂ, ਅਧਿਕਾਰੀਆਂ/ਕਰਮਚਾਰੀਆਂ ਦੀ ਵੱਡੀ ਗਿਣਤੀ ਸਮੂਲੀਅਤ ਅਤੇ ਮੈਰਾਥਨ ਵਿੱਚ ਭਾਗ ਲੈਣ ਦਾ ਉਤਸਾਹ ਦੇਖ ਕੇ ਪ੍ਰਭਾਵਿਤ ਹੋਏ ਲੋਕ ਸਭਾ ਚੋਣਾਂ 06 ਦੇ ਅਨੰਦਪੁਰ ਸਾਹਿਬ ਦੇ ਜਨਰਲ ਅਬਜ਼ਰਵਰਡਾ.ਹੀਰਾ ਲਾਲ ਆਈ.ਏ.ਐਸ ਨੇ ਕਿਹਾ ਕਿ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਵੱਧ ਤੋ ਵੱਧ ਬੂਟੇ ਲਗਾਉਣ ਦੀ ਜਰੂਰਤ ਹੈ ਕਿਉਕਿ ਧਰਤੀ ਦਾ ਲਗਾਤਾਰ ਵੱਧ ਰਿਹਾ ਤਾਪਮਾਨ ਮਨੁੱਖੀ ਜੀਵਨ, ਪਸ਼ੂ, ਪੰਛੀਆਂ ਲਈ ਵੱਡੇ ਖਤਰੇ ਦਾ ਸੰਕੇਤ ਹੈ, ਇਸ ਲਈ ਵੱਧ ਤੋ ਵੱਧ ਪੌਦੇ ਲਗਾਏ ਜਾਣ ਅਤੇ 1 ਜੂਨ ਨੂੰ ਹਰ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਨ ਕਰਨ ਮੌਕੇ ਪੌਦਾ ਲਗਾਉਣ ਅਤੇ ਉਸ ਨੂੰ ਪਾਲਣ ਦਾ ਪ੍ਰਣ ਲਵੇ।
ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਨੰਗਲ ਵਿੱਚ ਪੌਦਾ ਲਗਾਉਣ ਅਤੇ ਮੈਰਾਥਨ ਨੂੰ ਝੰਡੀ ਦੇ ਕੇ ਰਵਾਨਾ ਕਰਨ ਤੋ ਪਹਿਲਾ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਡਾ.ਹੀਰਾ ਲਾਲ ਆਈ.ਏ.ਐਸ ਨੇ ਆਪਣੇ ਜੀਵਨ ਦੇ ਬਹੁਤ ਸਾਰੇ ਤਜਰਬੇ ਸਾਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪਹਿਲਾ ਬੂਥ ਲੈਵਲ ਅਫਸਰ ਚੋਣਾਂ ਲਈ ਆਪਣੇ ਬੂਥ ਤੇ ਜਿਸ ਤਰਾਂ ਕੰਮ ਕਰ ਰਹੇ ਸਨ, ਉਸ ਵਿਚ ਹੋਰ ਬਦਲਾਓ ਲਿਆਦਾ ਜਾ ਰਿਹਾ ਹੈ, ਹੁਣ 12 ਮੈਬਰਾਂ ਵਿਚ ਦੀ ਟੀਮ ਜਿਸ ਵਿੱਚ ਪਟਵਾਰੀ, ਪੰਚਾਇਤ ਸਕੱਤਰ,, ਆਸ਼ਾ ਵਰਕਰ, ਏ.ਐਨ.ਐਮ, ਨੰਬਰਦਾਰ, ਮਗਨਰੇਗਾ, ਚੋਕੀਦਾਰ ਤੇ ਹੋਰ ਵੱਖ ਵੱਖ ਸਬੰਧਿਤ ਕਰਮਚਾਰੀਆਂ ਵੱਲੋਂ “ਵੋਟਰ ਨੂੰ ਜਗਾਓ- ਬੂਥ ਤੇ ਪਹੁੰਚਾਓ” ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵੋਟਾ ਵਾਲੇ ਦਿਨ ਵੋਟਰਾ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਜਮਹੂਰੀਅਤ ਦੇ ਇਸ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜਾਦੀ ਸਾਨੂੰ ਲੰਬੇ ਸੰਘਰਸ਼ ਤੋ ਬਾਅਦ ਮਿਲੀ ਹੈ ਅਤੇ ਵੋਟ ਦੇ ਹੱਕ ਲਈ ਅਸੀ ਅੰਗਰੇਜੀ ਸਮਾਰਾਜ ਦਾ ਡੱਟ ਕੇ ਮੁਕਾਬਲਾ ਕੀਤਾ ਹੈ।
ਆਪਣੀ ਸਾਦਗੀ ਨਾਲ ਹਰ ਕਿਸੇ ਨੂੰ ਆਕਰਸ਼ਿਤ ਕਰਨ ਵਾਲੇ ਡਾ.ਹੀਰਾ ਲਾਲ ਨੇ ਦੱਸਿਆ ਕਿ ਪਲਾਸਟਿਕ ਪਿਛਲੇ 35-40 ਸਾਲਾ ਵਿਚ ਸਾਡੇ ਜੀਵਨ ਦਾ ਹਿੱਸਾ ਬਣ ਗਿਆ ਹੈ, ਇਸ ਦੀ ਮਾਤਰਾ ਸਾਡੇ ਸਰੀਰ ਵਿਚ ਵੀ ਆ ਗਈ ਹੈ, ਜੋ ਬੇਹੱਦ ਘਾਤਕ ਹੈ। ਘਾਤਕ ਪਲਾਸਟਿਕ ਦੀ ਵਰਤੋਂ ਰੋਕ ਕੇ ਕਾਰਬਨ ਮੁਕਤ ਵਾਤਾਵਰਣ ਦਾ ਨਿਰਮਾਣ ਕਰਨ ਵਿਚ ਸਹਿਯੋਗ ਦੇਣਾ ਸਾਡਾ ਸਭ ਦਾ ਫਰਜ਼ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਲੋੜ ਪੈਣ ਤੇ ਕੀਤੀ ਵਰਤੋ ਵਾਲੇ ਸਮਾਨ ਨੂੰ ਢੁਕਵੇ ਤਰੀਕੇ ਨਾਲ ਨਿਪਟਾਉਣ ਲਈ ਸਹਿਯੋਗ ਦੇਣ ਦੀ ਅਪੀਲ ਹੈ। ਉਨ੍ਹਾਂ ਨੇ ਕਿਹਾ ਕਿ ਜਲ, ਜੰਗਲ, ਜਮੀਨ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਸਾਡਾ ਭਵਿੱਖ ਇਸ ਨਾਲ ਹੀ ਹੋਰ ਪ੍ਰਫੁੱਲਿਤ ਹੋ ਸਕਦਾ ਹੈ। ਅਸੀ ਮਿਸ਼ਨ ਗਰੀਨ ਨੂੰ ਚਣੋਤੀ ਵਜੋ ਲਿਆ ਹੈ, ਪਹਿਲਾ ਉੱਤਰ ਪ੍ਰਦੇਸ਼ ਵਿੱਚ ਇਸ ਦੇ ਅਸਰ ਨੂੰ ਮਹਿਸੂਸ ਕੀਤਾ ਹੈ, ਗਰੀਨ ਚੋਣਾਂ ਨਾਲ ਇਲਾਕੇ ਵਿੱਚ ਹਰਿਆਵਲ ਪਰਤਣ ਦੀ ਆਸ ਵੱਧ ਰਹੀ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸਵੀਕਾਰਿਆਂ ਚੁਣੋਤਿਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਵੀਪ ਨੋਡਲ ਅਫਸਰ ਰਣਜੀਤ ਸਿੰਘ ਨੇ ਵੋਟ ਸਬੰਧੀ ਜਾਗਰੂਕਤਾ ਗੀਤ ਗਾ ਕੇ ਵਿਦਿਆਰਥੀਆਂ ਨੂੰ ਵੋਟ ਦੇ ਹੱਕ ਦੀ ਵਰਤੋਂ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਵੋਟ ਦੇ ਹੱਕ ਦੀ ਵਰਤੋ ਜਰੂਰ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਕੁਮਾਰ, ਡੀ.ਐਸ.ਪੀ ਮਨਜੀਤ ਸਿੰਘ, ਤਹਿਸੀਲਦਾਰ ਕੁਲਵਿੰਦਰ ਸਿੰਘ, ਕਾਰਜ ਸਾਧਕ ਅਫਸਰ ਰਵਨੀਤ ਸਿੰਘ, ਪ੍ਰਿੰ.ਕਿਰਨ ਸ਼ਰਮਾ, ਪ੍ਰਿੰ.ਪਰਵਿੰਦਰ ਕੌਰ ਦੁਆ, ਸਹਾਇਕ ਸਵੀਪ ਨੋਡਲ ਅਫਸਰ ਨਰਿੰਦਰ ਸਿੰਘ ਹਾਜ਼ਰ ਸਨ।