← ਪਿਛੇ ਪਰਤੋ
ਚੋਣ ਜਾਬਤਾ : 4 ਵਿਅਕਤੀਆਂ ਕੋਲੋ 12 ਲੱਖ 31 ਹਜਾਰ ਰੁਪਏ ਨਕਦੀ ਬਰਾਮਦ ਰਵਿੰਦਰ ਸਿੰਘ ਖੰਨਾ, 23 ਮਈ 2024 : ਲੋਕ ਸਭਾ ਚੋਣਾਂ 2024 ਦੇ ਸੰਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਜਾਂਦੀ ਹੈ ਤਾਂ ਕਿ ਕੋਈ ਇਲੈਕਸ਼ਨ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਨਾ ਲ਼ੈ ਜਾ ਸਕੇ। ਇਸ ਸਬੰਧ ਦੇ ਵਿੱਚ ਸਮਰਾਲਾ ਪੁਲਿਸ ਵੱਲੋਂ ਹੈਡੋ ਚੌਂਕੀ ਤੇ ਨਾਕਾਬੰਦੀ ਕੀਤੀ ਗਈ ਤਾਂ ਵੱਖ ਵੱਖ 4 ਵਿਅਕਤੀਆਂ ਕੋਲੋ 12 ਲੱਖ 31 ਹਜਾਰ ਰੁਪਏ ਨਕਦੀ ਬਰਾਮਦ ਕੀਤੀ ਗਈ ।ਇਸ ਸਬੰਧ ਦੇ ਵਿੱਚ ਸਮਰਾਲਾ ਪੁਲਿਸ ਦੇ ਐਸ ਐਚ ਓ ਰਾਓ ਵਰਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕੋਈ ਵੀ ਵਿਅਕਤੀ 50 ਹਜਾਰ ਰੁਪਏ ਤੋਂ ਵੱਧ ਨਕਦ ਲੈ ਕੇ ਨਹੀਂ ਜਾ ਸਕਦਾ ਇਸ ਸੰਬੰਧ ਦੇ ਵਿੱਚ ਹੈਡੋ ਚੌਂਕੀ ਤੇ ਨਾਕਾਬੰਦੀ ਦੌਰਾਨ ਵੱਖ ਵੱਖ ਵਿਅਕਤੀਆਂ ਕੋਲੋ 12 ਲੱਖ 31000 ਨਕਦੀ ਬਰਾਮਦ ਕੀਤੀ ਗਈ ।ਵਿਅਕਤੀਆਂ ਕੋਲ ਬਰਾਮਦ ਨਕਦੀ ਸੰਬੰਧਿਤ ਦੇ ਵਿੱਚ ਕੋਈ ਪੁਖਤਾ ਸਬੂਤ ਨਹੀਂ ਸਨ।
Total Responses : 1122