ਚੌਰਵਾਲਾ ਗਰਿਡ ਤੋਂ ਸੋਮਵਾਰ ਲਾਈਨ ਦੀ ਸ਼ਿਫਟਿੰਗ ਅਤੇ ਮੁਰੰਮਤ ਕਾਰਨ ਬਿਜਲੀ ਦੀ ਸਪਲਾਈ ਰਹੇਗੀ ਬੰਦ - ਸਹਾਇਕ ਇੰਜੀਨੀਅਰ
- ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਬੰਦ ਰਹੇਗੀ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 24 ਮਈ 2024 ਚੌਰਵਾਲਾ ਤੋਂ ਸਹਾਇਕ ਇੰਜੀਨੀਅਰ ਜਸਵਿੰਦਰ ਰਾਮ ਵੱਲੋਂ ਪੱਤਰਕਾਰਾਂ ਅਤੇ ਖਪਤਕਾਰਾਂ ਦੇ ਧਿਆਨ ਵਿੱਚ ਲਿਆਉਂਦਿਆਂ ਗੱਲਬਾਤ ਦੌਰਾਨ ਕਿਹਾ ਕਿ 66 ਕੇ.ਵੀ. ਚੌਰਵਾਲਾ ਗਰਿਡ ਤੋਂ ਚੱਲਣ ਵਾਲੇ ਫੀਡਰ 11KV AP ਆਦਮਪੁਰ, 11KV AP ਖਰੌੜਾ, 11KV ਟਿਵਾਣਾ ਮਿਲਜ, 11KV AP ਲਟੌਰ ਅਤੇ 11KV AP ਬੀਬੀਪੁਰ ਫੀਡਰ ਦੀ ਸਪਲਾਈ ਮਿਤੀ 27-05-2024 ਦਿਨ ਸੋਮਵਾਰ ਨੂੰ ਲਾਈਨ ਦੀ ਸ਼ਿਫਟਿੰਗ ਅਤੇ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਪ੍ਰਮੁੱਖ ਖਪਤਕਾਰ ਜਿਵੇਂ ਟਿਵਾਣਾ ਆਇਲ ਮਿਲ, ਸੂਦ ਰੋਲਰ ਫਲੋਰ ਮਿਲ ਸਮੇਤ ਪਿੰਡਾਂ ਦੀ ਮੋਟਰਾ ਦੀ ਸਪਲਾਈ ਜਿਵੇ ਕਿ ਖਰੌੜਾ, ਖਰੌੜੀ, ਰਿਉਣਾ, ਲਟੌਰ, ਆਦਮਪੁਰ, ਹੁਸੈਨਪੁਰਾ, ਸਿਧੂਵਾਲ, ਬਰਕਤਪੁਰ, ਬੁਚੜੇ, ਬੀਬੀਪੁਰ , ਲੋਂਗੋਮਾਜਰੀ ਆਦਿ ਦੀ ਮੋਟਰਾ ਦੀ ਸਪਲਾਈ ਬੰਦ ਰਹੇਗੀ।