ਪਟਿਆਲਾ ਵਿਖੇ ਨਰਿੰਦਰ ਮੋਦੀ ਨੇ ਕੀ ਕਿਹਾ ? ਪੜ੍ਹੋ ਖਾਸ ਗੱਲਾਂ
ਪਟਿਆਲਾ, 23 ਮਈ 2024 : ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਵਿਖੇ ਰੈਲੀ ਨੂੰ ਸੰਬੋਧਨ ਕੀਤਾ। ਲੋਕ ਸਭਾ ਚੋਣਾਂ 2024 ਲਈ ਪੀਐਮ ਮੋਦੀ ਪ੍ਰਨੀਤ ਕੌਰ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬਧਨ ਕਰ ਰਹੇ ਸਨ।
ਸਿੱਖ ਸਮਾਜ ਨੇ ਹਮੇਸ਼ਾ ਅੱਗੇ ਵੱਧ ਕੇ ਵਿਕਾਸ ਕੀਤਾ ਹੈ : ਨਰਿੰਦਰ ਮੋਦੀ
ਕਿਹਾ, ਪੰਜਾਬ 'ਚ ਨਸ਼ਾ ਚਲ ਰਿਹੈ, ਸਰਕਾਰ ਦੀ ਕੋਈ ਨਹੀਂ ਸੁਣਦਾ
ਪੰਜਾਬ ਸਰਕਾਰ ਕਰਜ਼ੇ ਉਤੇ ਚਲ ਰਹੀ ਹੈ
ਸਾਰੇ ਮੰਤਰੀ ਸੰਤਰੀ ਮੌਜਾਂ ਲੈ ਰਹੇ ਹਨ
ਕਾਂਗਰਸ ਵਾਲੇ ਰਾਮ ਮੰਦਰ ਨੂੰ ਗਾਲ੍ਹਾਂ ਕੱਢ ਰਹੇ ਹਨ
ਦੇਸ਼ ਆਜ਼ਾਦ ਹੁੰਦੇ ਹੀ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ
ਦੇਸ਼ ਦਾ ਬਟਵਾਰਾ ਵੀ ਕਾਂਗਰਸ ਨੇ ਹੀ ਕਰਵਾਇਆ
ਪੰਜਾਬ ਦੇ ਲੋਕ ਜਾਣਦੇ ਹਨ ਕਿ ਹੁਣ ਆਪਣੀ ਵੋਟ ਬੇਕਾਰ ਨਹੀਂ ਕਰਨੀ
24 ਦੀ ਚੋਣ ਦੇਸ਼ ਨੂੰ ਮਜਬੂਤ ਕਰਨ ਦੀ ਮੁਹਿੰਮ ਹੈ
ਇੰਡੀ ਗਠਜੋੜ ਕੋਲ ਨੀਅਤ ਹੈ ਹੀ ਨਹੀਂ
ਇਹ ਕਹਿੰਦੇ ਨੇ ਕਿ ਦੇਸ਼ ਦੇ ਪ੍ਰਮਾਣੂ ਹਥਿਆਰ ਖ਼ਤਮ ਕਰ ਦਿਓ
ਅਤਿਵਾਦੀਆਂ ਨੂੰ ਘਰ 'ਚ ਵੜ੍ਹ ਕੇ ਮਾਰਨ ਦਾ ਕੰਮ ਅਸੀ ਕੀਤਾ
ਇਹ ਵਿਰੋਧੀ ਅਤਿਵਾਦੀਆਂ ਦੇ ਮਰਨ 'ਤੇ ਹੰਝੂ ਵਹਾਉਂਦੇ ਹਨ
ਅਸੀਂ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ
ਇਹ ਇੰਡੀ ਗਠਜੋੜ ਵਾਲੇ ਕਹਿੰਦੇ ਹਨ ਕਿ ਲੋਕਾਂ ਦੀ ਅੱਧੀ ਪੂੰਜੀ ਖੋਹ ਲੈਣੀ ਹੈ
ਬੰਗਲਾ ਦੇਸ਼ ਦੀ ਲੜਾਈ ਵੇਲੇ 90 ਹਜ਼ਾਰ ਪਾਕਿਸਤਾਨੀ ਸਰੰਡਰ ਕਰ ਚੁੱਕੇ ਸਨ
90 ਹਜ਼ਾਰ ਪਾਕਿਸਤਾਨ ਸੈਨਿਕਾਂ ਨੂੰ ਰਿਹਾਅ ਕਰਨ ਬਦਲੇ ਸ੍ਰੀ ਕਰਤਾਰਪੁਰ ਸਾਹਿਬ ਹੀ ਲੈ ਲੈਂਦੇ
ਹੁਕਮ ਦਾ ਪੱਤਾ ਉਸ ਵੇਲੇ ਸਾਡੇ ਕੋਲ ਸੀ, ਪਰ ਕਾਂਗਰਸ ਨੇ ਕੁਝ ਨਾ ਕੀਤਾ
ਕਾਗ਼ਜ਼ੀ ਸੀਐਮ ਨੂੰ ਦਿੱਲੀ ਦਰਬਾਰ ਵਿਚ ਹਾਜ਼ਰੀ ਲਵਾਉਣ ਦੀ ਫੁਰਸਤ ਨਹੀਂ
ਇਹ ਸਾਡੀ ਸਰਕਾਰ ਹੈ ਕਿ ਵੀਰ ਬਾਲ ਦਿਵਸ ਦਾ ਐਲਾਨ ਕੀਤਾ
ਪੰਜਾਬ ਵਿਚ ਕਾਗ਼ਜ਼ੀ ਮੁੱਖ ਮੰਤਰੀ ਹੈ
ਪੰਜਾਬ ਵਿਚ ਦੋ ਸਿਆਸੀ ਪਾਰਟੀਆਂ ਨੇ ਪਰ ਉਨ੍ਹਾਂ ਦੀ ਦੁਕਾਨ ਇਕ ਹੀ ਹੈ
ਮੇਰਾ ਪੰਜਾਬ ਨਾਲ ਖ਼ੂਨ ਦਾ ਰਿਸ਼ਤਾ ਹੈ
ਗੁਰੂਆਂ ਦੇ ਬਲਿਦਾਨ 'ਤੇ ਸਿਰ ਝੁੱਕਦਾ ਹੈ ਮੋਦੀ ਦਾ
ਇਹ ਭਾਜਪਾ ਹੈ ਜੋ ਕਿਸਾਨਾਂ ਨੂੰ ਖਾਸ ਥਾਂ ਦਿੰਦੀ ਹੈ
ਪੰਜਾਬ ਤੋਂ ਕਣਕ ਅਤੇ ਚੌਲ ਰਿਕਾਰਡ ਪੱਧਰ ਤਕ ਖ਼ਰੀਦ ਕੀਤੀ ਹੈ