← ਪਿਛੇ ਪਰਤੋ
ਪਿੰਡ ਰੋਹੀੜਾ ਦੇ ਸਾਬਕਾ ਸਰਪੰਚ ਮੁਹੰਮਦ ਸਦੀਕ (ਜ਼ਿਮੀਂਦਾਰਾਂ ਇਲੈਕਟ੍ਰਿਕ ਵਰਕਸ) ਦਾ ਦੇਹਾਂਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 25 ਮਈ 2024,ਅੱਜ ਇਲਾਕੇ ਅੰਦਰ ਉਸ ਸਮੇਂ ਸੋਕ ਦੀ ਲਹਿਰ ਫੈਲ ਗਈ ਜਦੋਂ ਐਡਵੋਕੇਟ ਅਬਦੁਲ ਸੱਤਾਰ ਰੋਹੀੜਾ ਅਤੇ ਅਬਦੁਲ ਗੱਫਾਰ (ਜਿਮੀਦਾਰਾਂ ਰਫ੍ਰਿਜਰੇਟਰ ਸਰਹੰਦੀ ਗੇਟ ਮਲੇਰਕੋਟਲਾ) ਦੇ ਪਿਤਾ ਜੀ ਮੁਹੰਮਦ ਸਦੀਕ ਸਾਹਿਬ ਸਾਬਕਾ ਸਰਪੰਚ ਪਿੰਡ ਰੋਹੀੜਾ ( ਜਿਮੀਦਾਰਾ ਇਲੈਕਟ੍ਰਿਕ ਵਰਕਸ ਕੇਲੋ ਗੇਟ ਮਲੇਰਕੋਟਲਾ ) ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ ਜਿੰਨ੍ਹਾਂ ਦੇ ਜਨਾਜੇ ਦੀ ਨਮਾਜ਼ ਪਿੰਡ ਰੋਹੀੜੇ ਦੇ ਕਬਿਰਸਤਾਨ ਦੀ ਜਨਾਜ਼ਾ ਗਾਹ ਵਿੱਚ ਅਦਾ ਕੀਤੀ ਗਈ ਅਤੇ ਉਹਨਾਂ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ ਉਹਨਾਂ ਦੀ ਨਮਾਜ਼ੇ ਜਨਾਜ਼ਾ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਮਰਹੂਮ ਲਈ ਦੁਆ ਏ ਮਗਫਰਿਤ ਕੀਤੀ ਅਤੇ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਮਰਹੂਮ ਅਬਦੁਲ ਲਤੀਫ ਜਿਮੀਦਾਰਾਂ ਇਲੈਕਟ੍ਰਿਕ ਵਰਕਸ ਦੇ ਵੱਡੇ ਭਰਾ ਸਨ।
Total Responses : 1131