← ਪਿਛੇ ਪਰਤੋ
ਪੀ.ਏ.ਯੂ. ਤੋਂ ਸਿਖਲਾਈ ਹਾਸਲ ਕਰਨ ਵਾਲੀ ਫਰਮ ਨੂੰ ਪਰਾਲੀ ਦੀ ਸੰਭਾਲ ਦੀਆਂ ਕੋਸ਼ਿਸ਼ਾਂ ਲਈ ਸਰਟੀਫਿਕੇਟ ਮਿਲਿਆ
ਲੁਧਿਆਣਾ 23 ਮਈ 2024 - ਪੀ.ਏ.ਯੂ. ਦੇ ਪਾਬੀ ਕੇਂਦਰ ਤੋਂ ਸਿਖਲਾਈ ਹਾਸਲ ਕਰਨ ਵਾਲੀ ਐਗਰੋ ਸਟੱਬਲ ਮੈਨੇਜਮੈਂਟ ਪ੍ਰਾਈਵੇਟ ਲਿਮਿਟਡ ਨੇ ਬੀਤੇ ਦਿਨੀਂ ਟਰੇਡਮਾਰਕ ਰਜਿਸਟਰੇਸ਼ਨ ਹਾਸਲ ਹੋਈ ਹੈ| ਇਸ ਸੰਬੰਧੀ ਇਕ ਸਰਟੀਫਿਕੇਟ ਕੰਪਨੀ ਨੂੰ ਸਥਿਰ ਖੇਤੀ ਵਿਧੀਆਂ ਅਤੇ ਕਾਢਾਂ ਬਾਰੇ ਕੀਤੇ ਕਾਰਜ ਲਈ ਪ੍ਰਦਾਨ ਕੀਤਾ ਗਿਆ| ਪਾਬੀ ਦੀ ਨਿਗਰਾਨੀ ਅਤੇ ਅਗਵਾਈ ਹੇਠ ਇਸ ਕੰਪਨੀ ਨੇ ਇਹ ਪ੍ਰਾਪਤੀ ਹਾਸਲ ਕਰਦਿਆਂ ਲੰਮਾ ਸਫਰ ਤੈਅ ਕੀਤਾ| ਐਗਰੋ ਸਟੱਬਲ ਮੈਨੇਜਮੈਂਟ ਪ੍ਰਾਈਵੇਟ ਲਿਮਿਟਡ ਨੇ ਖੇਤੀ ਰਹਿੰਦ-ਖੂੰਹਦ ਦੇ ਉਤਪਾਦ ਤਿਆਰ ਕਰਨ ਵਿਚ ਵਿਸ਼ੇਸ਼ ਮੁਹਾਰਤ ਦਾ ਪ੍ਰਗਟਾਵਾ ਕੀਤਾ| ਕੰਪਨੀ ਵੱਲੋਂ ਇਮਾਰਤ ਸਾਜੀ ਲਈ ਬਣਾਈ ਸਮੱਗਰੀ ਦੀ ਪਰਖ ਬੀਤੇ ਦਿਨੀਂ ਹੋਈ| ਇਹ ਪਰਖ ਸਮੱਗਰੀ ਦੀ ਤਾਪ ਸਹਿਣ ਦੀ ਸਮਰਥਾ ਸੰਬੰਧੀ ਥਾਪਰ ਯੂਨੀਵਰਸਿਟੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿਚ ਹੋਈ ਜਿਸਦੇ ਚੰਗੇ ਨਤੀਜੇ ਸਾਹਮਣੇ ਆਏ| ਨਤੀਜਿਆਂ ਵਿਚ ਦਰਸਾਇਆ ਗਿਆ ਕਿ ਪਰਾਲੀ ਤੋਂ ਬਣੀ ਇਮਾਰਤੀ ਸਮੱਗਰੀ ਤਾਪ ਸਹਿਣ ਦੀ ਸਮਰਥਾ ਰੱਖਦੀ ਹੈ ਅਤੇ ਇਸਦੀ ਵਰਤੋਂ ਲੱਕੜੀ ਅਤੇ ਹੋਰ ਚੀਜ਼ਾਂ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ| ਇਸਦੇ ਨਾਲ ਨਾ ਸਿਰਫ ਪਰਾਲੀ ਦੀ ਯੋਗ ਵਰਤੋਂ ਹੋ ਸਕੇਗੀ ਬਲਕਿ ਇਮਾਰਤਾਂ ਨੂੰ ਸੁਚਾਰੂ ਢੰਗ ਨਾਲ ਨਿਰਮਤ ਕੀਤਾ ਜਾ ਸਕੇਗਾ| ਪਾਬੀ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਕੰਪਨੀ ਦੀ ਸਫਲਤਾ ਉੱਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਪੀ.ਏ.ਯੂ. ਅਤੇ ਪਾਬੀ ਦੇ ਮਾਹਿਰਾਂ ਦੀ ਕਾਮਯਾਬੀ ਕਿਹਾ| ਉਹਨਾਂ ਕਿਹਾ ਕਿ ਕੰਪਨੀ ਵੱਲੋਂ ਖੇਤੀ ਰਹਿੰਦ-ਖੂੰਹਦ ਦੀ ਵਰਤੋਂ ਕਰਕੇ ਹੋਰ ਉਤਪਾਦ ਤਿਆਰ ਕੀਤੇ ਜਾਣਗੇ| ਡਾ. ਪੂਨਮ ਸਚਦੇਵ, ਇੰਜ. ਕਰਨਵੀਰ ਸਿੰਘ ਗਿੱਲ ਅਤੇ ਸ਼੍ਰੀ ਰਾਹੁਲ ਗੁਪਤਾ ਨੇ ਵੀ ਸੰਬੰਧਿਤ ਕੰਪਨੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|
Total Responses : 1124