← ਪਿਛੇ ਪਰਤੋ
ਪੀ.ਏ.ਯੂ. ਨੇ ਮੋਟੇ ਅਨਾਜਾਂ ਦੇ ਉਤਪਾਦਨ ਅਤੇ ਖਪਤ ਨੂੰ ਵਧਾਉਣ ਲਈ ਪ੍ਰਦਰਸ਼ਨ ਕੀਤੇ
ਲੁਧਿਆਣਾ 24 ਮਈ 2024 - ਪੀ.ਏ.ਯੂ. ਨੇ ਸਰਬ ਭਾਰਤੀ ਸਾਂਝੇ ਖੋਜ ਪ੍ਰੋਜੈਕਟ-ਖੇਤੀ ਵਿਚ ਔਰਤਾਂ ਤਹਿਤ ਬੀਤੇ ਦਿਨੀਂ ਵੱਖ-ਵੱਖ ਪਿੰਡਾਂ ਵਿਚ ਫਰੰਟ ਲਾਈਨ ਪ੍ਰਦਰਸ਼ਨ ਕਰਵਾਏ| ਇਹਨਾਂ ਪਿੰਡਾਂ ਵਿਚ ਹਲਵਾਰਾ, ਸਰਾਭਾ ਅਤੇ ਪੱਦੀ ਖਾਲਸਾ ਪ੍ਰਮੁੱਖ ਹਨ| ਇਹ ਪ੍ਰਦਰਸ਼ਨ ਸ਼੍ਰੀ ਅੰਨਾ ਗ੍ਰਾਮ ਪ੍ਰੋਗਰਾਮ ਦੇ ਇਕ ਹਿੱਸੇ ਵਜੋਂ ਆਯੋਜਿਤ ਕੀਤੇ ਗਏ ਅਤੇ ਇਸ ਦੌਰਾਨ ਮੋਟੇ ਅਨਾਜਾਂ ਦੇ ਉਤਪਾਦਨ ਅਤੇ ਖਪਤ ਲਈ ਪਿੰਡਾਂ ਦੇ ਵਾਸੀਆਂ ਨੂੰ ਪ੍ਰੇਰਿਤ ਕੀਤਾ ਗਿਆ| ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਦੇ ਡਾ. ਰਿਤੂ ਮਿੱਤਲ ਗੁਪਤਾ ਨੇ ਪੇਂਡੂ ਪਰਿਵਾਰਾਂ ਨੂੰ ਘਰੇਲੂ ਪੱਧਰ ਤੇ ਮੋਟੇ ਅਨਾਜਾਂ ਦੀ ਵਰਤੋਂ ਦੇ ਤਰੀਕੇ ਦੱਸੇ| ਉਹਨਾਂ ਸਿਹਤ ਸੰਬੰਧੀ ਲਾਭ ਗਿਣਾਉਂਦਿਆਂ ਮੋਟੇ ਅਨਾਜਾਂ ਦੀ ਕਾਸ਼ਤ ਵਧਾਉਣ ਦੀ ਗੱਲ ਕੀਤੀ| ਇਸ ਸੰਬੰਧੀ ਪੀ.ਏ.ਯੂ. ਵੱਲੋਂ ਦਿੱਤੀਆਂ ਜਾਂਦੀਆਂ ਸਿਖਲਾਈਆਂ ਦਾ ਜ਼ਿਕਰ ਵੀ ਵਿਸ਼ੇਸ਼ ਤੌਰ ਤੇ ਕੀਤਾ| ਭੋਜਨ ਅਤੇ ਪੋਸ਼ਣ ਵਿਭਾਗ ਦੇ ਡਾ. ਰੇਣੂੰਕਾ ਅਗਰਵਾਲ ਨੇ ਮਨੁੱਖ ਦੀ ਨਿਰੋਗੀ ਸਿਹਤ ਲਈ ਮੋਟੇ ਅਨਾਜਾਂ ਦੀ ਵਰਤੋਂ ਬਾਰੇ ਗੱਲ ਕੀਤੀ| ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਦੇ ਡਾ. ਪ੍ਰਾਚੀ ਬਿਸ਼ਟ ਨੇ ਪਰਿਵਾਰ ਦੇ ਜੀਆਂ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਚੰਗੀ ਸਿਹਤ ਲਈ ਮੋਟੇ ਅਨਾਜਾਂ ਦੀ ਵਰਤੋਂ ਬਾਰੇ ਗੱਲ ਕਰਦਿਆਂ ਵੱਖ-ਵੱਖ ਪਕਵਾਨਾਂ ਦਾ ਜ਼ਿਕਰ ਕੀਤਾ| ਭਾਗ ਲੈਣ ਵਾਲੇ ਪਰਿਵਾਰਾਂ ਨੇ ਇਹਨਾਂ ਪ੍ਰਦਰਸ਼ਨਾਂ ਨੂੰ ਲਾਭਕਾਰੀ ਕਿਹਾ|
Total Responses : 1129