ਪੁਲਿਸ ਅਬਜਰਵਰ ਲੋਕ ਸਭਾ ਹਲਕਾ ਸੰਗਰੂਰ-12 ਵੱਲੋਂ ਵਿਧਾਨ ਸਭਾ ਹਲਕਾ 105- ਮਾਲੇਰਕੋਟਲਾ ਦੇ ਸਹਿਰੀ ਅਤੇ ਪੇਡੂ ਪੋਲਿੰਗ ਸਟੇਸ਼ਨਾਂ ਦਾ ਕੀਤਾ ਗਿਆ ਦੌਰਾ
ਇਸਮਾਈਲ ਏਸ਼ੀਆ
ਮਾਲੇਰਕੋਟਲਾ 23 ਮਈ 2024 : ਅਗਾਮੀ ਲੋਕ ਸਭਾ ਚੋਣਾਂ 2024 ਨੂੰ ਮੱਦੇਨਜਰ ਰੱਖਦੇ ਹੋਏ ਮਾਨਯੋਗ ਇਲੈਸਕਨ ਕਮਿਸਨ ਆਫ ਇੰਡੀਆ ਵੱਲੋਂ ਤਾਇਨਾਤ ਪੁਲਿਸ ਅਬਜਰਵਰ ਸ੍ਰੀ ਆਮਿਰ ਜਾਵੇਦ ( ਆਈ.ਪੀ.ਐਸ ) ਲੋਕ ਸਭਾ ਹਲਕਾ ਸੰਗਰੂਰ-12 ਵੱਲੋਂ ਇਸ ਇਲਾਕੇ ਦੇ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਦੇ ਵਿਧਾਨ ਸਭਾ ਹਲਕਾ 105- ਮਾਲੇਰਕੋਟਲਾ ਦੇ ਸਹਿਰੀ ਅਤੇ ਪੇਡੂ ਪੋਲਿੰਗ ਲੁਕੇਸਨਾਂ/ਸਟੇਸਨਾਂ ਦਾ ਦੌਰਾ ਕੀਤਾ ਗਿਆ, ਜਿੰਨਾ ਵੱਲੋਂ ਲੋਕਾਂ ਸਭਾ ਚੋਣਾਂ ਦੇ ਮੱਦੇਨਜਰ ਪੁਲਿਸ ਅਧਿਕਾਰੀਆ ਅਤੇ ਕਰਮਚਾਰੀਆ ਨੂੰ ਯੋਗ ਹਦਾਇਤਾਂ ਦਿੱਤੀਆ ਗਈਆ ਤਾਂ ਜੋ ਇਹ ਚੋਣਾਂ ਸ਼ਾਂਤੀ ਪੂਰਵਕ ਅਤੇ ਸੁਖਾਵੇ ਮਾਹੌਲ ਵਿੱਚ ਨੇਪਰੇ ਚੜ ਸਕਣ। ਇਸ ਮੌਕੇ ਤੇ ਪੁਲਿਸ ਦਾ ਬਜਰਬਰ ਲੋਕ ਸਭਾ ਹਲਕਾ ਸੰਗਰੂਰ ਦੇ ਨਾਲ ਡੀ.ਐਸ.ਪੀ ਮਾਲੇਰਕੋਟਲਾ ਸ੍ਰੀ ਗੁਰਦੇਵ ਸਿੰਘ ਐਸ.ਐਚ.ਓ ਸਿਟੀ-1 ਸ. ਸਾਹਿਬ ਸਿੰਘ ਅਤੇ ਉਹਨਾਂ ਦੀ ਪੂਰੀ ਪੁਲਿਸ ਟੀਮ ਹਾਜ਼ਰ ਸੀ।