ਪੋਲਿੰਗ ਸਟਾਫ ਚੋਣਾਂ ਦੌਰਾਨ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵੇ ਡਿਊਟੀ : ਐਸ ਡੀ ਐਮ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 26 ਮਈ 2024
1 ਜੂਨ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਤਹਿਤ ਗੁਰੂ ਨਾਨਕ ਕਾਲਜ ਬੰਗਾ ਵਿਖੇ ਮਾਨਯੋਗ ਅਬਜਰਵਰ ਜਨਰਲ ਸ਼੍ਰੀ ਹੀਰਾ ਲਾਲ ਅਤੇ ਡਿਪਟੀ ਕਮਿਸ਼ਨਰ ਅਤੇ ਜਿਲਾ ਚੋਣ ਕਾਰ ਅਫਸਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਦੇ ਹੁਕਮਾਂ ਦੇ ਤਹਿਤ ਪੋਲਿੰਗ ਸਟਾਫ ਦੀ ਤੀਜੀ ਰਿਹਰਸਲ ਹੋਈ ।ਉਪ ਮੰਡਲ ਮੈਜਿਸਟਰੇਟ ਕਮ ਸਹਾਇਕ ਰਿਟਰਨਿੰਗ ਅਫਸਰ ਵਿਕਰਮਜੀਤ ਸਿੰਘ ਪਾਂਥੇ ਦੀ ਅਗਵਾਈ ਹੇਠ ਹੋਈ ।ਰਿਹਰਸਲ ਦੇ ਦੌਰਾਨ ਜਿੱਥੇ ਪੋਲਿੰਗ ਸਟਾਫ ਨੂੰ ਚੋਣ ਕਰਵਾਉਣ ਦੀਆਂ ਸਾਰੀਆਂ ਤਕਨੀਕਾਂ ਸਬੰਧੀ ਜਾਣਕਾਰੀ ਅਤੇ ਟ੍ਰੇਨਿੰਗ ਮੁਹੱਈਆ ਕਰਵਾਈ ਗਈ ।ਵਿਕਰਮਜੀਤ ਸਿੰਘ ਪਾਂਥੇ ਐਸਡੀਐਮ ਬੰਗਾ ਵੱਲੋਂ ਸਮੁੱਚੇ ਪੋਲਿੰਗ ਸਟਾਫ ਨੂੰ ਗਰੀਨ ਇਲੈਕਸ਼ਨ ਕਰਵਾਉਣ ਦੀ ਸਹੁੰ ਚੁਕਾਈ ਗਈ ਅਤੇ ਉਹਨਾਂ ਵੱਲੋਂ ਸਮੁੱਚੇ ਪੋਲਿੰਗ ਸਟਾਫ ਨੂੰ ਬੂਟੇ ਵੀ ਵੰਡੇ ਗਏ ਕੁੱਝ ਬੂਟੇ ਉਹਨਾਂ ਨੇ ਗੁਰੂ ਨਾਨਕ ਕਾਲਜ ਬੰਗਾ ਵਿਖੇ ਵੀ ਲਗਵਾਏ ।ਉਹਨਾਂ ਕਿਹਾ ਕਿ ਸਾਰੇ ਪੋਲਿੰਗ ਅਧਿਕਾਰੀ ਇੱਕ ਜੂਨ ਨੂੰ ਮਨਾਏ ਜਾ ਰਹੇ ਲੋਕਤੰਤਰ ਦੇ ਚੋਂਣਾ ਦੇ ਤਿਉਹਾਰ ਦੇ ਦੋਰਾਨ ਆਪਣੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ। ਉਹਨਾਂ ਕਿਹਾ ਕਿ ਬੂਥਾਂ ਤੇ ਪੌਦੇ ਲਗਾਏ ਜਾ ਰਹੇ ਹਨ ਤਾਂ ਜੋ ਵਾਤਾਵਰਨ ਵਿੱਚ ਵਧ ਰਹੀ ਤਪਸ਼ ਅਤੇ ਚੋਣਾਂ ਦੌਰਾਨ ਹੋਣ ਵਾਲੇ ਗੱਡੀਆਂ ਵਾਹਨਾਂ ਦੇ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾਇਆ ਜਾ ਸਕੇ ਉਨਾਂ ਨੇ ਕਿਹਾ ਕਿ ਸਾਰੇ ਬੂਥਾਂ ਦੇ ਉੱਪਰ ਬਾਇਓਡੀ ਗ੍ਰੇਡੇਬਲ ਵਸਤਾਂ ਦਾ ਹੀ ਇਸਤੇਮਾਲ ਕੀਤਾ ਜਾਵੇ ਅਤੇ ਜਨਤਾ ਨੂੰ ਵੀ ਗਰੀਨ ਇਲੈਕਸ਼ਨ ਸਬੰਧੀ ਜਾਗਰੂਕ ਕੀਤਾ ਜਾਵੇ l
ਇਸ ਮੌਕੇ ਤੇ ਉਹਨਾਂ ਵੱਲੋਂ ਵੱਧ ਤੋਂ ਵੱਧ ਬੂਟੇ ਲਗਵਾਉਣ ਲਈ ਬੂਥ ਸਲੂਗਨ ਵੀ ਲਿਖਵਾਏ ਗਏ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਿਹਰਸਲ ਮੌਕੇ ਪੋਲਿੰਗ ਪਾਰਟੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਬਹੁਤ ਗਰਮੀ ਦੇ ਮੱਦੇ ਨਜ਼ਰ ਜਿੱਥੇ ਵੱਡੇ ਏਅਰ ਕੰਡੀਸ਼ਨਰ ਤੇ ਕੂਲਰ ਲਗਵਾਏ ਗਏ ਸਨ ਅਤੇ ਟੈਂਟ ਲਗਾ ਕੇ ਛਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਨਾਲ ਹੀ ਸਮੁੱਚੇ ਚੋਣ ਅਮਲੇ ਲਈ ਰਿਫਰੈਸ਼ਮੈਂਟ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ। ਇਹਨਾਂ ਸੁਚੱਜੇ ਪ੍ਰਬੰਧਾਂ ਦੀ ਸਾਰੇ ਪੋਲਿੰਗ ਸਟਾਫ ਵਲੋ ਐਸ ਡੀ ਐਮ ਬੰਗਾ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਮੌਕੇ ਤੇ ਤਹਿਸੀਲਦਾਰ ਹਰਮਿੰਦਰ ਸਿੰਘ ,ਨਾਇਬ ਤਹਿਸੀਲਦਾਰ ਮਨੀ ਮਹਾਜਨ , ਸੁਪਰਡੈਂਟ ਬਲਦੇਵ ਸਿੰਘ ਸੈਣੀ,ਅਮਨਦੀਪ ਸਿੰਘ ਚੋਣ ਕਲਰਕ, ਡਾਕਟਰ ਸੁਰਿੰਦਰ ਕੁਮਾਰ ਬਲਾਕ ਨੋਡਲ ਅਫਸਰ, ਮਾਸਟਰ ਰਾਮਜੀਤ ,ਅਵਤਾਰ ਸਿੰਘ ਡੀਪੀ ,ਪ੍ਰੇਮਪਾਲ ਸਿੰਘ ,ਰਵੀ ਸਬਰਵਾਲ ਅੰਮ੍ਰਿਤ ਪਾਲ ਸਿੰਘ ,ਸਚਿਨ ਸ਼ਰਮਾ ,ਰਾਜ ਕੁਮਾਰ ,ਦਲਜੀਤ ਸਿੰਘ ,ਜਤਿੰਦਰ ਸ਼ਰਮਾ ਮਨਜੀਤ ਕੁਮਾਰ ,ਮਨਦੀਪ ਸਿੰਘ ,ਗੁਰਵਿੰਦਰ ਸਿੰਘ ਵੀ ਹਾਜ਼ਰ ਸਨ