ਪ੍ਰਿਅੰਕਾ ਗਾਂਧੀ ਅੱਜ ਚੰਡੀਗੜ੍ਹ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ’ਚ ਕਰਨਗੇ ਚੋਣ ਪ੍ਰਚਾਰ
ਚੰਡੀਗੜ੍ਹ, 26 ਮਈ, 2024: ਕਾਂਗਰਸ ਦੇ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਪਟਿਆਲਾ, ਚੰਡੀਗੜ੍ਹ ਤੇ ਫਤਿਹਗੜ੍ਹ ਸਾਹਿਬ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪਟਿਆਲਾ ’ਚ ਡਾ. ਧਰਮਵੀਰ ਗਾਂਧੀ, ਚੰਡੀਗੜ੍ਹ ’ਚ ਮਨੀਸ਼ ਤਿਵਾੜੀ ਤੇ ਫਤਿਹਗੜ੍ਹ ਸਾਹਿਬ ਵਿਚ ਡਾ. ਅਮਰ ਸਿੰਘ ਦੇ ਹੱਕ ਵਿਚ ਪ੍ਰਿਅੰਕਾ ਗਾਂਧੀ ਪ੍ਰਚਾਰ ਕਰਨਗੇ।