ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਹੋਣ ਲਈ ਆਪਣੇ ਕਾਰੋਬਾਰ ਚਾਲੂ ਕਰਨੇ ਚਾਹੀਦੇ ਹਨ : ਚੇਅਰਮੈਨ ਜਸਬੀਰ ਸਿੰਘ ਕੁੰਦਨੀ
ਨੌਜਵਾਨਾਂ ਨੂੰ ਸਮੇਂ ਸਮੇਂ ਤੇ ਆਤਮ ਨਿਰਭਰ ਬਣਾਉਣ ਲਈ ਵੱਖੋ ਵੱਖ ਸਕੀਮਾਂ ਅਧੀਨ ਉਦਯੋਗਿਕ ਵਿਭਾਗ ਵੱਲੋਂ ਸਬਸਿਡੀ ਅਧੀਨ ਮੁਹਈਆ ਕਰਵਾਏ ਜਾਂਦੇ ਹਨ ਕਰਜ਼ੇ
ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਬਣਾਉਣ ਦੀ ਸੋਚ ਤੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਨ ਲਈ ਕਰਨੀ ਚਾਹੀਦੀ ਹੈ ਕੋਸ਼ਿਸ਼
ਕਿਹਾ ਕਿ ਹਾਅ ਦੇ ਨਾਅਰੇ ਦੀ ਪਵਿੱਤਰ ਧਰਤੀ ਤੇ ਆਉਣਾ ਮੇਰੇ ਲਈ ਮਾਣ ਵਾਲੀ ਗੱਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰ ਕੋਟਲਾ 22 ਮਈ 2024 : ਪੰਜਾਬ ਦੇ ਨੌਜਵਾਨਾਂ ਵੱਲੋਂ ਆਪਣੇ ਪੈਰਾਂ ਤੇ ਖੜਾ ਹੋਣ ਲਈ ਆਪਣੇ ਕਾਰੋਬਾਰ ਚਾਲੂ ਕਰਨੇ ਚਾਹੀਦੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਮਾਲੇਰਕੋਟਲਾ ਵਿਖੇ ਵਿਸ਼ੇਸ਼ ਤੌਰ ਤੇ ਇਟਾਲੀਅਨ ਮਾਸਟਰ ਫਾਸਟ ਫੂਡ ਦੀ ਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਜਵੰਦਾ ਕੰਪਲੈਕਸ ਕਾਲਜ ਰੋਡ ਵਿਖੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਲਈ ਮੁੱਖ ਮਹਿਮਾਨ ਦੇ ਤੌਰ ਤੇ ਵਿਸ਼ੇਸ਼ ਤੌਰ ਤੇ ਮਲੇਰਕੋਟਲਾ ਪਹੁੰਚੇ ਸ.ਜਸਵੀਰ ਸਿੰਘ ਕੁੰਦਨੀ ਚੇਅਰਮੈਨ ਪੰਜਾਬ ਰਾਜ ਉਦਯੋਗਿਕ ਵਿਕਾਸ ਵਿਭਾਗ ਨੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਨੌਜਵਾਨਾਂ ਨੂੰ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਪੰਜਾਬ ਦੇ ਨੌਜਵਾਨਾਂ ਅੰਦਰ ਲੱਗੀ ਬਾਹਰਲੇ ਮੁਲਕਾਂ ਵਿੱਚ ਜਾਣ ਲਈ ਇੱਕ ਹੋੜ ਜਿਹੀ ਲੱਗੀ ਹੋਈ ਵਿਖਾਈ ਦੇ ਰਹੀ ਹੈ ਪਰ ਮਿਹਨਤੀ ਨੌਜਵਾਨ ਆਪਣੇ ਕਾਰੋਬਾਰ ਖੁਦ ਸ਼ੁਰੂ ਕਰ ਰਹੇ ਹਨ ਜਿਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਉਹਨਾਂ ਕਿਹਾ ਕਿ ਮੇਰੇ ਇਲਾਕੇ ਮੂਨਕ ਦੇ ਇਹਨਾਂ ਨਿਵਾਸੀਆਂ ਵੱਲੋਂ ਆਪਣੇ ਪੈਰਾਂ ਤੇ ਖੜੇ ਹੋਣ ਲਈ ਇਹ ਸ਼ੋਪ ਖੋਲੀ ਗਈ ਹੈ ਇਸੇ ਤਰ੍ਹਾਂ ਹੋਰ ਨੌਜਵਾਨਾਂ ਨੂੰ ਆਪਣੇ ਪਰਿਵਾਰਾਂ ਨੂੰ ਚਲਾਉਣ ਲਈ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਲਈ ਉਦਯੋਗਿਕ ਵਿਕਾਸ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਰੰਗਲਾ ਪੰਜਾਬ ਬਣਾਉਣ ਦੀ ਸੋਚ ਤੇ ਨੌਜਵਾਨਾਂ ਨੂੰ ਸਮੇਂ ਸਮੇਂ ਤੇ ਆਤਮ ਨਿਰਭਰ ਬਣਾਉਣ ਲਈ ਵੱਖੋ ਵੱਖ ਸਕੀਮਾਂ ਅਧੀਨ ਬਹੁਤ ਹੀ ਘੱਟ ਵਿਆਜ ਦਰ ਤੇ ਸਬਸਿਡੀ ਅਧੀਨ ਕਰਜੇ ਵੀ ਮੁਹਈਆ ਕਰਵਾਏ ਜਾਂਦੇ ਹਨ। ਇਸ ਮੌਕੇ ਤੇ ਉਹਨਾਂ ਨੇ ਹਾਅ ਦੇ ਨਾਅਰੇ ਦੀ ਧਰਤੀ ਮਲੇਰਕੋਟਲਾ ਵਿਖੇ ਆਉਣ ਤੇ ਬੇਹਦ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਤੇ ਆਉਣਾ ਉਹਨਾਂ ਲਈ ਮਾਣ ਦੀ ਗੱਲ ਹੈ।ਇਸ ਮੌਕੇ ਤੇ ਇਟਾਲੀਅਨ ਮਾਸਟਰ ਦੇ ਐਮ.ਡੀ ਅਰਸ਼ਦੀਪ ਸਿੰਘ ਲੱਕੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਇਸ ਇਲਾਕੇ ਅੰਦਰ ਇਟਾਰੀਅਨ ਤਰਜ ਤੇ ਪੀਜ਼ਾ ਬਰਗਰ ਪਾਸਤਾ ਸੈਂਡਵਿਚ ਸ਼ੇਕ ਮੋਜੀਟੋ ਕੌਫੀ ਹੋਰ ਬਹੁਤ ਸਾਰੀਆਂ ਆਈਟਮਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਤੇ ਲੈਕਚਰਾਰ ਗੁਰਪ੍ਰੀਤ ਸਿੰਘ ਜਵੰਦਾ,ਗੁਰਤੇਜ ਹਰਮਨ, ਭੋਲਾ ਸਿੰਘ, ਮੰਗੂ,ਵਿੱਕੀ, ਅਮਨੀ,ਅਮਨਦੀਪ, ਕੁਲਬੀਰ ਅਨੂਪ ਬਰਿੰਦਰ ਦੀਪ ਚੰਦ ਆਹ ਤੇ ਹਾਜ਼ਰ ਸਨ।