ਬਾਬੂਸ਼ਾਹੀ ਦੀ ਖ਼ਬਰ ਦਾ ਹੋਇਆ ਸੁਪਰਫਾਸਟ ਅਸਰ: ਨਗਰ ਕੌਂਸਲ ਦਫਤਰ ਦੇ ਬਾਹਰ ਕੁਝ ਹੀ ਸਮੇਂ ਵਿੱਚ ਲਗਾ ਦਿੱਤੇ ਨਵੇਂ ਸਾਈਨ ਬੋਰਡ
- ਲੋਕਾਂ ਨੂੰ ਜਗਾਉਣ ਵਾਲਾ ਨਗਰ ਕੌਂਸਲ ਖੁਦ ਖਬਰਾਂ ਨਾਲ ਜਾਗਿਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 24 ਮਈ 2024 - ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੀ ਨਗਰ ਕੌਂਸਲ ਦਫਤਰ ਦੇ ਬਾਹਰ ਸਾਈਨ ਬੋਰਡ ਜੋ ਖਰਾਬ ਹੋ ਚੁੱਕੇ ਸਨ ਦੀ ਖ਼ਬਰ ਨੂੰ ਬਾਬੂਸ਼ਾਹੀ ਦੀ ਟੀਮ ਨੇ ਪ੍ਰਮੁੱਖਤਾ ਨਾਲ ਛਾਪਿਆ ਸੀ। ਇਸ ਸਭ ਤੋਂ ਬਾਅਦ ਅਸਰ ਇਹ ਹੋਇਆ ਕਿ ਸ਼ਹਿਰ ਦੇ ਸਬੰਧਤ ਕਾਰਜਕਾਰੀ ਵਿਭਾਗ ਨੇ ਇਸ ਦਫਤਰ ਨਗਰ ਕੌਂਸਲ ਦੇ ਬਾਹਰ ਸਾਈਨ ਬੋਰਡ ਕੁੱਝ ਹੀ ਸਮੇਂ ਦੇ ਵਿੱਚ ਨਵੇਂ ਬੋਰਡ ਲਗਵਾ ਦਿੱਤੇ ਗਏ ਅਤੇ ਇਸ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ। ਇਸ ਸਭ ਤੋਂ ਬਾਅਦ ਬਾਬੂਸ਼ਾਹੀ ਦੀ ਟੀਮ ਨੇ ਸਬੰਧਤ ਅਧਿਕਾਰੀਆਂ ਨਾਲ ਖਾਸ ਮੁਲਾਕਾਤ ਕੀਤੀ ਅਤੇ ਵਿਭਾਗ ਨੂੰ ਵਧਾਈ ਵੀ ਦਿੱਤੀ ਕਿ ਉਨ੍ਹਾਂ ਨੇ ਐਨੀ ਜਲਦੀ ਇਸ ਮਾਮਲੇ ਨੂੰ ਅਮਲ ਵਿੱਚ ਲਿਆਂਦਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਅਹਿਮ ਰੋਲ ਨਿਭਾਇਆ।
ਇਸ ਮੌਕੇ ਸ਼ਹਿਰ ਵਾਸੀਆਂ ਨੇ ਬਾਬੂਸ਼ਾਹੀ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਸ ਨੇ ਇਸ ਮਾਮਲੇ ਨੂੰ ਬੜੀ ਸੰਜੀਦਗੀ ਨਾਲ ਉਠਾਇਆ।
ਗੌਰਤਲਬ ਹੈ ਕਿ ਸਾਰੇ ਸ਼ਹਿਰ ਨੂੰ ਸੁੰਦਰ ਬਣਾਉਣ ਵਾਲੀ ਖੁਦ ਸੁੰਦਰਤਾ ਨੂੰ ਤਰਸਦੀ ਨਗਰ ਕੌਂਸਲ ਦਫਤਰ ਵੱਲੋਂ ਸ਼ਹਿਰ ਦੇ ਲੱਗੇ ਸਾਈਨ ਬੋਰਡਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਸੀ ਇਸ ਤੋਂ ਬਾਅਦ ਖ਼ਬਰ ਨਸ਼ਰ ਹੋਈ ਤਾਂ ਉਹਨਾਂ ਦਾ ਧਿਆਨ ਇਹਨਾਂ ਸਾਈਨ ਬੋਰਡਾਂ ਤੇ ਪਿਆ। ਸ਼ਹਿਰ ਵਾਸੀਆਂ ਦਾ ਕਹਿਣਾ ਸੀ ਸਿਰਫ਼ ਸਾਈਨ ਬੋਰਡ ਨਵੇਂ ਲਗਾਉਣ ਨਾਲ ਮੱਸਲੇ ਹਲ ਨਹੀਂ ਹੋਣੇ। ਸੁਲਤਾਨਪੁਰ ਲੋਧੀ ਇਤਿਹਾਸਿਕ ਧਰਤੀ ਹੈ ਇੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਉਹਨਾਂ ਦੀ ਸੁੱਖ ਸਹੂਲਤਾਂ ਲਈ ਸ਼ਹਿਰ ਦੇ ਵਿੱਚ ਸੰਗਤਾਂ ਲਈ ਬਾਥਰੂਮ ਵੀ ਨਹੀਂ ਖੋਲ੍ਹੇ ਜਾਂਦੇ ਨਾ ਹੀ ਕੋਈ ਪੀਣ ਵਾਲੇ ਪਾਣੀ ਦੀ ਪੂਰੀ ਤਰ੍ਹਾਂ ਸੁਵਧਦਾ ਹੈ ਅਤੇ ਸੜਕਾਂ ਦਾ ਵੀ ਬੁਰਾ ਹਾਲ ਹੈ ਸੀਵਰੇਜ ਪਾਉਣ ਤੋਂ ਬਾਅਦ ਸੜਕਾਂ ਨੂੰ ਖਾਸ ਕਰਕੇ ਸ਼ਹਿਰ ਦੇ ਚਾਰੇ ਪਾਸੇ ਜਿਹੜੀਆਂ ਸੜਕਾਂ ਸੁਲਤਾਨਪੁਰ ਲੋਧੀ ਨਾਲ ਜੁੜਦੀਆਂ ਨੇ ਉਹਨਾਂ ਸਾਰੀਆਂ ਸੜਕਾਂ ਤੇ ਹੀ ਸਾਈਨ ਬੋਰਡ ਨਹੀਂ ਹੈ ਨਗਰ ਕੌਂਸਲ ਵੱਲੋਂ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ।
ਉਹਨਾਂ ਕਿਹਾ ਕਿ ਨਗਰ ਕੌਂਸਲ ਦੀ ਜਿੰਮੇਵਾਰੀ ਹੁੰਦੀ ਹੈ ਪੂਰੇ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਸਾਫ ਸਫਾਈ ਕਰਨੀ ਵਧੀਆ ਵਧੀਆ ਸਾਈਨ ਬੋਰਡ ਲਾਉਣੇ , ਪੂਰੇ ਸ਼ਹਿਰ ਨੂੰ ਸੁੰਦਰਤਾ ਪ੍ਰਦਾਨ ਕਰਨੀ। ਉਹਨਾਂ ਕਿਹਾ ਕਿ ਉਮੀਦ ਹੈ ਜਲਦ ਤੋਂ ਜਲਦ ਨਗਰ ਕੌਂਸਲ ਇਹਨਾਂ ਸਾਰੇ ਪ੍ਰੋਜੈਕਟਾਂ ਤੇ ਆਪਣਾ ਕੰਮ ਸ਼ੁਰੂ ਕਰ ਦੇਵੇਗੀ।
ਇਸ ਸਬੰਧੀ ਜਦੋਂ ਈਓ ਨਾਲ ਗੱਲ ਕੀਤੀ ਗਈ ਉਹਨਾਂ ਕਿਹਾ ਬਾਕੀ ਕੰਮ ਇਲੈਕਸ਼ਨ ਕੋਡ ਲੱਗਣ ਕਰਕੇ ਰੁਕੇ ਹੋਏ ਨੇ ਜਦੋਂ ਵੀ ਇਲੈਕਸ਼ਨ ਖ਼ਤਮ ਹੋ ਜਾਂਦੀ ਹੈ ਤਾਂ ਬਹੁਤ ਜਲਦ ਸ਼ਹਿਰ ਦੇ ਸਾਰੇ ਕੰਮ ਸ਼ੁਰੂ ਕਰ ਦਿੱਤੇ ਜਾਣਗੇ।