ਬੱਸ ਪਲਟਣ ਕਾਰਨ 32 ਕਿਸਾਨ ਮਜ਼ਦੂਰ ਜ਼ਖ਼ਮੀ ਹੋਏ
9 ਗੰਭੀਰ ਦੀ ਹਾਲਤ ਗੰਭੀਰ
ਬਲਰਾਜ ਸਿੰਘ ਰਾਜਾ
ਬਿਆਸ, 23 ਮਈ
ਬੀਤੀ ਰਾਤ ਕਿਸਾਨ ਮੋਰਚੇ ਤੋ ਵਾਪਸ ਅੰਮ੍ਰਿਤਸਰ ਨੂੰ ਆਉਂਦੇ ਰਈਆ ਨਜ਼ਦੀਕ ਫੱਤੂਵਾਲ ਕੋਲ ਬੱਸ ਪਲਟਣ ਕਾਰਨ 32 ਕਿਸਾਨ ਮਜ਼ਦੂਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਹਾਦਸੇ ਕਾਰਨ 9 ਕਿਸਾਨਾਂ ਦੀ ਹਾਲਤ ਗੰਭੀਰ ਹੈ।ਜ਼ਖ਼ਮੀਆਂ ਨੂੰ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਿੂਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 13 ਫਰਵਰੀ ਤੋਂ ਜਾਰੀ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਵੱਖ ਵੱਖ ਬਾਰਡਰਾਂ ਤੇ ਵੱਡੀਆਂ ਰੈਲੀਆਂ ਦੇ ਪ੍ਰੋਗਰਾਮ ਤਹਿਤ ਸ਼ੰਭੂ ਬਾਰਡਰ ਮੋਰਚੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੀਤੀ ਰਾਤ ਵਾਪਸ ਪਰਤਦੇ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦੋਸੰਧਾ ਸਿੰਘ ਪਿੰਡ ਦੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨਾਲ ਭਰੀ ਬੱਸ ਦੇਰ ਰਾਤ ਕਸਬਾ ਰਈਆ ਕੋਲ ਪਿੰਡ ਫੱਤੂਵਾਲ ਵਿਖੇ ਪਲਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ,ਜਿਸ ਕਾਰਨ 32 ਕਿਸਾਨ ਮਜ਼ਦੂਰ ਜ਼ਖ਼ਮੀ ਹੋ ਗਏ ਜਿਨ੍ਹਾਂ ਜੇਰੇ ਇਲਾਜ ਗੁਰ ਰਾਮਦਾਸ ਹਸਪਤਾਲ ਵੱਲਾਂ ਦਾਖਲ ਕਰਵਾਇਆ ਗਿਆ ਹੈ । ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਕਿਸਾਨ ਮਜ਼ਦੂਰ ਗੰਭੀਰ ਜ਼ਖ਼ਮੀ 22 ਦੇ ਨਾਰਮਲ ਸੱਟਾਂ ਅਤੇ ਇੱਕ ਔਰਤ ਦੇ ਨਾਰਮਲ ਸੱਟਾਂ ਲੱਗੀਆਂ ਹਨ ਅਤੇ ਕੁੱਲ 32 ਲੋਕ ਜ਼ਖ਼ਮੀ ਹੋਏ ਹਨ। ਦੇਰ ਰਾਤ ਤੱਕ ਜ਼ਖ਼ਮੀਆਂ ਨੂੰ ਪ੍ਰਾਈਵੇਟ ਸਾਧਨਾਂ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਜ਼ਖ਼ਮੀਆਂ ਵਿਚ ਪਿੰਡ ਤਲਵੰਡੀ ਦੋਸੰਧਾ ਦੇ ਬਲਵਿੰਦਰ ਸਿੰਘ ਪੁੱਤਰ ਸੁਬੇਗ ਸਿੰਘ , ਰਣਜੋਧ ਸਿੰਘ ਪੁੱਤਰ ਹਰੀ ਸਿੰਘ, ਹਰਭਜਨ ਸਿੰਘ ਪੁੱਤਰ ਗੁਰਚਰਨ ਸਿੰਘ, ਤਰਸੇਮ ਸਿੰਘ ਪੁੱਤਰ ਅਜੈਬ ਸਿੰਘ, ਨਿਰਵੈਰ ਸਿੰਘ ਪੁੱਤਰ ਜੋਗਿੰਦਰ ਸਿੰਘ , ਗੁਰਮੁਖ ਸਿੰਘ ਪੁੱਤਰ ਗੁਲਜ਼ਾਰ ਸਿੰਘ , ਤਰਲੋਚਨ ਸਿੰਘ ਪੁੱਤਰ ਸੁੱਚਾ ਸਿੰਘ, ਸਮੀਰ ਸਿੰਘ ਪੁੱਤਰ ਤਾਰਾ ਸਿੰਘ , ਗੁਰਵਿੰਦਰ ਸਿੰਘ ਪੁੱਤਰ ਸੁਰਜਣ ਸਿੰਘ ਗੰਭੀਰ ਜ਼ਖ਼ਮੀ ਹਨ, ਜੋ ਗੁਰੂ ਰਾਮ ਦਾਸ ਹਸਪਤਾਲ,ਵੱਲਾਂ ਉੱਠੀਆਂ ਵਿੱਚ ਜੇਰੇ ਇਲਾਜ ਹਨ। ਕਿਸਾਨ ਆਗੂਆਂ ਦੇ ਦੋ ਨੇ ਫੋਰਮ ਮੰਗ ਕਰਦੇ ਹਨ ਕਿ ਜ਼ਖ਼ਮੀਆਂ ਦੇ ਪੂਰੇ ਇਲਾਜ ਦਾ ਸਾਰਾ ਖਰਚਾ ਪੰਜਾਬ ਅਤੇ ਭਾਰਤ ਸਰਕਾਰ ਚੁੱਕੇ, ਗੰਭੀਰ ਰੂਪ ਜ਼ਖ਼ਮੀਆਂ ਨੂੰ 3-3 ਲੱਖ ਅਤੇ ਸਾਧਾਰਨ ਰੂਪ ਚ ਜ਼ਖ਼ਮੀਆਂ ਨੂੰ 1 -1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।