ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੈਰੀ ਕਲਸੀ ਦੇ ਹੱਕ ਵਿੱਚ ਕੀਤੇ ਰੋਡ ਸ਼ੋਜ ਵਿੱਚ ਉਮੜਿਆ ਹਜੂਮ
- ਜਿਹੜੇ ਤਿੰਨ ਪੀੜੀਆਂ ਦਾ ਹੱਕ ਖਾ ਗਏ ਉਨ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਪਾਵਾਂਗੇ ਪੱਕੇ ਹੱਥ_ਭਗਵੰਤ ਮਾਨ
ਰੋਹਿਤ ਗੁਪਤਾ
ਗੁਰਦਾਸਪੁਰ, 24 ਮਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਮ ਗੁਰਦਾਸਪੁਰ ਪਹੁੰਚੇ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਬਟਾਲਾ ਦੇ ਕੁਝ ਹਲਕਿਆਂ ਡੇਰਾ ਬਾਬਾ ਨਾਨਕ, ਫ਼ਤਿਹਗੜ੍ਹ ਚੂੜੀਆਂ, ਕਲਾਨੌਰ ਆਦੀ ਵਿੱਚ ਰੋਡ ਸ਼ੋ ਕੀਤੇ। ਰੋਡ ਸ਼ੋ ਦੌਰਾਨ ਲੋਕਾਂ ਦਾ ਭਾਰੀ ਇਕੱਠ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਦੌਰਾਨ ਮੁੱਖ ਮੰਤਰੀ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੋਟਰਾਂ ਦੇ ਭਾਰੀ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਲੋਕਾਂ ਦਾ ਹਜੂਮ ਵੇਖ ਕੇ ਉਹਨਾਂ ਨੂੰ ਵੀ ਚਾਅ ਚੜ ਗਿਆ ਹੈ ਤੇ ਪੱਕਾ ਹੋ ਗਿਆ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਆਪਣੇ ਪੁੱਤ ਸੈ਼ਰੀ ਕਲਸੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ।
ਮਾਨ ਨੇ ਅੱਗੇ ਕਿਹਾ ਕਿ ਬਾਕੀਆਂ ਨੂੰ ਕਲਾਨੌਰ ਆਖ਼ਰੀ ਨਜ਼ਰ ਆਉਂਦਾ ਹੈ, ਪਰ ਜਿੱਥੋਂ ਮੈਂ ਵੇਖਦਾ ਹਾਂ, ਇਹ ਪਹਿਲਾ ਹੈ, ਇਹ ਪਹਿਲ ਦਾ ਹੱਕਦਾਰ ਹੈ ਅਤੇ 4 ਜੂਨ ਤੋਂ ਬਾਅਦ ਮੈਂ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਸਾਰੇ ਵਿਕਾਸ ਪ੍ਰੋਜੈਕਟਾਂ ਨੂੰ ਸਭ ਤੋਂ ਵੱਧ ਤਰਜੀਹ ਦੇਣ ਜਾ ਰਿਹਾ ਹਾਂ।
ਇਤਿਹਾਸਿਕ ਕਸਬਾ ਕਲਾਨੌਰ ਵਿਖੇ ਇਕੱਠ ਨੂੰ ਸੰਬੋਧਿਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਲਾਨੌਰ ਦਾ ਨਾਂ ਇਤਿਹਾਸ ਵਿੱਚ ਦਰਜ ਹੈ ਕਿਉਂਕਿ ਇੱਥੇ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ ਜੋ ਇੱਕ ਵਧੀਆ ਰਾਜਾ ਸੀ ਅਤੇ ਸਾਰੇ ਧਰਮਾਂ ਦਾ ਸਨਮਾਨ ਕਰਦਾ ਸੀ। ਇੱਥੋਂ ਦੇ ਲੋਕ ਵੀ ਇਸ ਵਾਰ ਉਹਨਾਂ ਕਿ ਘਮੰਡੀ ਲੋਕਾਂ ਨੂੰ ਹਰਾਉਣ ਵਿੱਚ ਸਹਿਯੋਗ ਕਰਨਗੇ ਜਿਨਾਂ ਨੂੰ ਘਮੰਡ ਹੋ ਗਿਆ ਹੈ ਕਿ ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਉਹ ਸਾਰੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਸਬੂਤ ਇਕੱਠੇ ਕਰ ਰਹੇ ਹਨ । ਇਹ ਗੱਲ ਉਹਨਾਂ ਨੇ ਵਿਧਾਨ ਸਭਾ ਵਿੱਚ ਵੀ ਕਹੀ ਸੀ ਕਿ ਉਹਨਾਂ ਖਿਲਾਫ ਪੱਕੇ ਪੈਰੀ ਕੰਮ ਕਰਣਗੇ। ਜਿਹੜੇ ਸਾਡੀ ਤਿੰਨ ਪੀੜੀਆਂ ਨੂੰ ਖਾ ਗਏ ਜਲਦੀ ਹੀ ਉਹ ਉਹਨਾਂ ਨੂੰ ਉਹਨਾਂ ਦੀ ਸਹੀ ਥਾਂ ਤੇ ਪਹੁੰਚਾਉਣਗੇ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਿਆਸਤ ਵਿੱਚ ਸੁਚਾਰਾਂ ਦਾ ਪਿਓ ਵਾਲੇ ਕੰਦੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ ਜੋ ਲੋਕਾਂ ਦੇ ਕੰਮ ਕਰਨ ਲਈ ਹਰ ਵੇਲੇ ਤਿਆਰ ਹੋਵੇ। ਜੋ ਇਹ ਕਹੇ ਕਿ ਉਹ ਆਖਰੀ ਚੋਣ ਲੜ ਰਿਹਾ ਹੈ ਉਸ ਨੂੰ ਕਦੇ ਵੀ ਵੋਟ ਨਹੀਂ ਪਾਉਣੀ ਚਾਹੀਦੀ। ਸ਼ੈਰੀ ਕਲਸੀ ਇੱਕ ਨੌਜਵਾਨ ਆਗੂ ਹੈ ਅਤੇ ਉਸ ਦੇ ਮਨ ਵਿੱਚ ਉਤਸਾਹ ਦੇ ਨਾਲ ਨਾਲ ਲੋਕਾਂ ਲਈ ਕੰਮ ਕਰਨ ਦਾ ਜਜਬਾ ਵੀ ਹੈ।