ਮੋਦੀ ਸਾਹਿਬ ਜੇ ਤੁਹਾਡਾ ਪੰਜਾਬ ਦੇ ਨਾਲ ਖ਼ੂਨ ਦਾ ਰਿਸ਼ਤਾ ਹੁੰਦਾ ਤਾਂ ਤੁਸੀਂ ਕਿਸਾਨਾਂ ਦਾ ਖੂਨ ਨਾਂ ਪੀਂਦੇ - ਕਾਂਗਰਸ ਆਗੂ ਭੰਮਰਾ, ਮਾਲੇਵਾਲ, ਗੱਗੋਵਾਲੀ, ਮਹਾਜ਼ਨ
ਡੇਰਾ ਬਾਬਾ ਨਾਨਕ, 24 ਮਈ 2024 - ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਕਾਂਗਰਸੀ ਆਗੂਆਂ ਸਵਿੰਦਰ ਸਿੰਘ ਭੰਮਰਾ, ਬਲਾਕ ਕਾਂਗਰਸ ਕਮੇਟੀ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ,ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਰਿੰਕੀ ਨੇਬ,ਜਿਲਾ ਕਾਂਗਰਸ ਕਮੇਟੀ ਗੁਰਦਾਸਪੁਰ ਦੇ ਮੀਤ ਪ੍ਰਧਾਨ ਸੱਤਪਾਲ ਭੋਜਰਾਜ, ਗੁਰਮੇਜ ਸਿੰਘ ਭੱਟੀ ਦਰਗਾਬਾਦ,ਯੂਥ ਕਾਂਗਰਸ ਦੇ ਆਗੂ ਮਨਿੰਦਰ ਸਿੰਘ ਸਰਜੇਚੱਕ, ਸਿਮਰਜੀਤ ਸਿੰਘ ਸਾਹ ਹਰੂਵਾਲ, ਕੁਲਵੰਤ ਸਿੰਘ ਰਾਏ ਚੱਕ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਧਿਆਨ ਪੁਰ, ਅਵਤਾਰ ਸਿੰਘ ਸਰਪੰਚ ਕੋਟਲੀ ,ਤੇਜਵੀਰ ਸਿੰਘ ਸਰਪੰਚ ਭਿੱਟੇਵਿਡ ਕੋਟਲੀ,ਯੂਥ ਆਗੂ ਹਰਦੇਵ ਸਿੰਘ ਗੋਲਡੀ ਭੰਮਰਾ, ਕਮਲ ਨਾਗਰਾ,ਆਦਿ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਟਿਆਲਾ ਰੈਲੀ ਵਿੱਚ ਦਿੱਤੇ।
ਉਸ ਬਿਆਨ ਦੀ ਖਿੱਲੀ ਉਡਾਈ ਕਿ ਪੰਜਾਬ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਜੱਦ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਦਿਲੀ ਦੇ ਸਿੰਗੂ,ਟਿਕਰੀ ਅਤੇ ਗਾਜੀਪੁਰ ਬਾਰਡਰਾਂ ਤੇ ਕਿਸਾਨ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਤਕਰੀਬਨ ਇਕ ਸਾਲ ਸੰਘਰਸ਼ ਕਰ ਰਹੇ ਸਨ ਤੁਹਾਡੇ ਪੰਜਾਬ ਅਤੇ ਸੰਘਰਸ਼ਸ਼ੀਲ ਕਿਸਾਨਾਂ ਪ੍ਰਤੀ ਅੜੀਅਲ ਵਤੀਰੇ ਕਾਰਨ 750 ਤੋਂ ਵੱਧ ਕਿਸਾਨਾਂ ਨੂੰ ਸ਼ਹੀਦੀ ਦਾ ਜਾਮ ਪੀਣਾ ਪਿਆ ਪਰ ਫਿਰ ਵੀ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਨੂੰ ਤੁਸੀਂ ਮੁਅਤਲ ਕੀਤਾ ਹੈ ਨਾ ਕਿ ਉਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਤੁਹਾਡੀ ਸਰਕਾਰ ਨੇ ਵਾਪਿਸ ਲਿਆ ਹੈ ਕਾਂਗਰਸੀ ਆਗੂਆਂ ਨੇ ਕਿਹਾ ਕਿ ਫਿਰ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨ ਆਪਣੀਆਂ ਫ਼ਸਲਾਂ ਤੇ ਘੱਟੋ ਘਟ ਸਮਰਥਨ ਮੁੱਲ ਤੈਅ ਕਰਨ ਅਤੇ ਕਿਸਾਨੀ ਕਰਜੇ ਮਾਫ ਕਰਨ ਸਬੰਧੀ ਦਿਲੀ ਵਿਖੇ ਮੋਰਚਾ ਲਾਉਣਾ ਚਾਹੁੰਦੇ ਸਨ ਤਾਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿਲੀ ਜਾਣ ਤੋਂ ਰੋਕੇ ਜਾਣ ਤੇ ਹਰਿਆਣਾ ਦੀ ਭਾਜਪਾ ਸਰਕਾਰ ਜਿਸ ਦੀ ਅਗਵਾਈ ਮਨੋਹਰ ਲਾਲ ਖੱਟਰ ਕਰ ਰਹੇ ਸਨ ਸੜਕਾਂ ਤੇ ਕੰਧਾਂ ਕਰਕੇ ਤੇ ਵੱਡੇ ਵੱਡੇ ਕਿੱਲ ਠੋਕ ਕੇ ਦਿਲੀ ਜਾਣ ਤੋਂ ਰੋਕੀ ਰੱਖਿਆ ,ਭਾਰਤ ਦੇ ਸੰਵਿਧਾਨ ਅਨੁਸਾਰ ਹਰੇਕ ਨਾਗਰਿਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ।
ਪਰ ਭਾਰਤ ਦੇ ਸਵਿਧਾਨ ਦੀਆਂ ਭਾਜਪਾ ਦੀ ਹਰਿਆਣਾ ਸਰਕਾਰ ਨੇ ਧੱਜੀਆਂ ਉਡਾ ਕਿ ਰੱਖ ਦਿਤੀਆਂ ਤੇ ਹਰਿਆਣਾ ਸਰਕਾਰ ਦੀ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਨੇ ਪੰਜਾਬ ਦੀ ਧਰਤੀ ਤੇ ਆ ਕਿ ਅੰਦੌਲਣਕਾਰੀ ਕਿਸਾਨਾਂ ਦੇ ਟਰੈਕਟਰਾਂ ਸਮੇਤ ਹੋਰ ਵਾਹਨਾਂ ਦੀ ਤੋੜ ਫੋੜ ਕਰਕੇ 250 ਦੇ ਕਰੀਬ ਕਿਸਾਨਾਂ ਦੀਆਂ ਜੋ ਪੰਜਾਬ ਨਾਲ ਸਬੰਧਤ ਸਨ ਲੱਤਾਂ ਬਾਹਵਾਂ ਤੋਰ ਕਿ ਉਹਨਾਂ ਤੇ ਅੰਨਾਂ ਤਸ਼ੱਦਦ ਤੁਹਾਡੀ ਹਰਿਆਣਾ ਸਰਕਾਰ ਨੇ ਕੀਤਾ ਤੇ ਗੋਲੀਆਂ ਮਾਰ ਕਿ ਇਕ ਨੌਜਵਾਨ ਕਿਸਾਨ ਸ਼ੁਭ ਕਰਨ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਿਸਾਨ ਪਰਮਪ੍ਰੀਤ ਸਿੰਘ ਨੂੰ ਹਰਿਆਣਾ ਪੁਲਿਸ ਵੱਲੋਂ ਚੁੱਕ ਕਿ ਆਪਣੇ ਇਲਾਕੇ ਵਿੱਚ ਲਿਜਾ ਕੇ ਉਸ ਤੇ ਐਨਾ ਤਸ਼ੱਦਦ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਨਾਲ ਖੂਨ ਦੇ ਰਿਸ਼ਤੇ ਵਾਲੇ ਝੂਠੇ ਢੰਕਵੰਜ ਕਰਨੇ ਬੰਦ ਬੰਦ ਕਰੋ ਕਿਉਂਕਿ ਕਿ ਭਾਜਪਾ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਾ ਹੈ ਹੁਣ ਪੰਜਾਬ ਦੇ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਅਤੇ ਤੁਹਾਡੀ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਉਠ ਗਿਆ ਹੈ ਮੀਡੀਆ ਨੂੰ ਇਹ ਪ੍ਰੈਸ ਨੋਟ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਜਾਰੀ ਕੀਤਾ।