ਲੋਕ ਸਭਾ ਚੋਣਾਂ ਵਿੱਚ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਅੰਤ : MLA ਸਰਵਨ ਸਿੰਘ ਧੁੰਨ
ਲਾਲਜੀਤ ਭੁੱਲਰ ਦੇ ਹੱਕ 'ਚ ਘਰਿਆਲਾ ਵਿਖੇ ਹੋਈ ਵਰਕਰ ਮਿਲਣੀ
ਬਲਜੀਤ ਸਿੰਘ
ਤਰਨ ਤਾਰਨ, 27 ਮਈ 2024 : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਅੱਜ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਪਿੰਡ ਘਰਿਆਲਾ ਦੇ 47 ਫਾਰਮ ਪੈਲਸ ਵਿਖੇ ਇਲਾਕੇ ਦੇ ਮੰਨੇ ਨਾਮਵਰ ਡਾਕਟਰ ਗੁਰਦਿਆਲ ਸਿੰਘ ਘਰਿਆਲਾ ਅਤੇ ਵਿਧਾਇਕ ਸਰਵਨ ਸਿੰਘ ਧੁੰਨ ਦੇ ਪੀਏ ਹੀਰਾ ਸਿੰਘ ਅਤੇ ਜਸਪਾਲ ਸਿੰਘ ਭੋਲਾ ਭਾਟੀਆ ਵੱਲੋਂ ਵਰਕਰ ਮਿਲਣੀ ਕਰਵਾਈ ਗਈ । ਜਿਸ ਵਿੱਚ ਵੱਡੇ ਪੱਧਰ ਦੇ ਇਲਾਕੇ ਦੇ ਮੁਹਤਬਰ ਵਿਅਕਤੀਆਂ ਨੇ ਹਿੱਸਾ ਲਿਆ ।
ਇਸ ਉਪਰੰਤ ਗੱਲਬਾਤ ਕਰਦੇ ਹੋਏ ਵਿਧਾਇਕ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਇੱਕ ਜੂਨ ਨੂੰ ਹਲਕਾ ਖੇਮਕਰਨ ਦੇ ਲੋਕ ਇਤਿਹਾਸ ਰਚਣਗੇ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ 35 ਹਜਾਰ ਤੋਂ ਵੱਧ Lead ਨਾਲ ਹਲਕਾ ਖੇਮਕਰਨ ਵਿੱਚੋਂ ਜਿੱਤਣਗੇ ਕਿਉਂਕਿ ਵਰਕਰਾਂ ਦੇ ਵਿੱਚ ਜੋਸ਼ ਹੀ ਇਨਾ ਪਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਅੱਜ ਇੱਕ ਛੋਟੇ ਜਿਹੇ ਸੱਦੇ ਤੇ ਇਸ ਵਰਕਰ ਮਿਲਣੀ ਨੇ ਰੈਲੀ ਦਾ ਰੂਪ ਧਾਰਿਆ ਹੈ ਜਿਸ ਤੋਂ ਸਾਫ ਪਤਾ ਚੱਲ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਹਲਕਾ ਖੇਮਕਰਨ ਵਿੱਚੋਂ ਵੱਡੀ ਜਿੱਤ ਹੋਣ ਜਾ ਰਹੀ ਹੈ ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਵਾਰ ਕਰਦੇ ਹੋਏ ਕਿਹਾ ਕਿ ਇਹਨਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਫਾਇਆ ਹੋ ਜਾਵੇਗਾ ਜਿਸ ਦੀ ਤਾਜ਼ਾ ਮਿਸਾਲ ਮਿਲਦੀ ਹੈ ਕੀ ਹਲਕਾ ਪੱਟੀ ਤੋਂ ਸਾਬਕਾ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾਉਣਾ ਕਿਉਂਕਿ ਕਿਉਂਕਿ ਜੀਜਾ ਅਤੇ ਸਾਲਾ ਸਿਰਫ ਆਪਣੇ ਤਰੀਕੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣਾ ਚਾਹੁੰਦੇ ਹਨ ਉਹਨਾਂ ਕਿਹਾ ਕਿ ਜੇ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਆਮ ਆਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਆਮ ਆਦਮੀ ਪਾਰਟੀ ਦੇ ਦਰਵਾਜੇ ਖੁੱਲੇ ਹਨ ।