ਵੋਟਿੰਗ ਵਧਾਉਣ ਲਈ ਵੋਟਰਾਂ ਨੂੰ ਸਵੀਪ ਗਤੀਵਿਧੀਆਂ ਰਾਹੀਂ ਜਾਗਰੂਕ ਕੀਤਾ ਜਾਵੇ: ਜਨਰਲ ਅਬਜ਼ਰਵਰ
ਡਾ. ਹੀਰਾ ਲਾਲ ਨੇ ਗ੍ਰੀਨ ਇਲੈਕਸ਼ਨ 2024 ਦੀ ਰੂਪ ਰੇਖਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਮੂਹ ਏ.ਆਰ.ਓ ਨੂੰ ਹਦਾਇਤ ਜਾਰੀ ਕੀਤੀ
ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕੀਤੀ ਜਾਵੇ
ਰੂਪਨਗਰ, 21 ਮਈ: ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਵੋਟਿੰਗ ਦੀ ਗਿਣਤੀ ਵਧਾਈ ਜਾ ਸਕੇ ਅਤੇ ਵੋਟਰਾਂ ਨੂੰ ਵੋਟ ਦੀ ਅਹਿਮੀਅਤ ਬਾਰੇ ਦੱਸਿਆ ਜਾਵੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਾਰੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵੱਧ ਚੜ ਕੇ ਵਰਤੋਂ ਕਰਨੀ ਚਾਹੀਦੀ ਹੈ ਅਤੇ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਚੋਣਾਂ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਵੀਡਿਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ ਵਿਚ ਸਮੂਹ ਏ.ਆਰ.ਓ ਨੂੰ ਹਦਾਇਤਾਂ ਜਾਰੀ ਕੀਤੀਆਂ ਕੀ ਗ੍ਰੀਨ ਇਲੈਕਸ਼ਨ 2024 ਨੂੰ ਅਮਲੀ ਜਾਮਾ ਪਹਿਨਾਉਣ ਲਈ ਕੋਈ ਕਸਰ ਨਾ ਛੱਡੀ ਜਾਵੇ ਜਿਸ ਲਈ ਜ਼ਿਲ੍ਹਾ ਜੰਗਲਾਤ ਅਫਸਰ ਤੋਂ ਬੂਟਿਆਂ ਦੀ ਸਪਲਾਈ ਲੈ ਕੇ 1 ਜੂਨ ਨੂੰ ਪੋਲਿੰਗ ਬੂਥਾਂ ਤੱਕ ਕੀਤੀ ਜਾਵੇ, ਤਾਂ ਜੋ ਸਵੇਰੇ ਦੇ ਸਮੇਂ ਵੋਟ ਪਾਉਣ ਵਾਲੇ ਨਾਗਰਿਕਾਂ ਨੂੰ ਸਨਮਾਨ ਵਜੋਂ ਬੂਟੇ ਦਿੱਤੇ ਜਾ ਸਕਣ।
ਡਾ. ਹੀਰਾ ਲਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਗ੍ਰੀਨ ਇਲੈਕਸ਼ਨ ਦੇ ਮਿਸ਼ਨ ਤਹਿਤ ਆਜ਼ਾਦ, ਨਿਰਪੱਖ, ਪਾਰਦਸ਼ੀ ਅਤੇ ਵਾਤਾਵਰਣ ਪੱਖੀ ਚੋਣ ਪ੍ਰਕੀਰਿਆ ਨੂੰ ਅਪਣਾਇਆ ਜਾ ਰਿਹਾ ਹੈ ਜਿਸ ਅਧੀਨ ਰਾਜਨੀਤਿਕ ਪਾਰਟੀਆਂ, ਉਮੀਦਵਾਰਾਂ ਅਤੇ ਵੋਟਰਾਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਵਾਤਾਵਰਨ ਨੂੰ ਲੋਕ ਸਭਾ ਚੋਣਾਂ ਦੌਰਾਨ ਜਮੀਨੀ ਪੱਧਰ ਉਤੇ ਸੁਰਖਿੱਅਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਵਿਖੇ ਹਰ ਵਿਧਾਨ ਸਭਾ ਹਲਕੇ ਵਿਚ 3 ਗ੍ਰੀਨ ਬੂਥ ਬਣਾਏ ਜਾ ਰਹੇ ਹਨ ਜੋ ਆਪਣੇ ਆਪ ਵਿਚ ਪਹਿਲੀ ਵਾਰ ਇੱਕ ਵੱਖਰਾ ਉਪਰਾਲਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਵੀ ਵਾਤਾਵਰਨ ਦੀ ਸੁਰਖਿਆ ਬਾਰੇ ਤੇ ਉਸ ਦੇ ਧਰਤੀ ਉਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਡੂੰਘਾਈ ਨਾਲ ਦੱਸਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ, ਕਰਮਚਾਰੀਆਂ ਦੀ ਚੋਣ ਡਿਊਟੀ ਦੌਰਾਨ ਉਨ੍ਹਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਗ੍ਰੀਨ ਇਲੈਕਸ਼ਨ ਦੇ ਮੰਤਵ ਬਾਰੇ ਦੱਸਿਆ ਜਾਵੇ ਅਤੇ ਚੋਣਾਂ ਉਪਰੰਤ ਪੋਲਿੰਗ ਬੂਥਾਂ ਵਿਖੇ ਇਕੱਠੇ ਹੋਣ ਵਾਲੇ ਪਲਾਸਟਿਕ ਦੇ ਨਿਪਟਾਰੇ ਨੂੰ ਨਿਤੀਗਤ ਢੰਗ ਨਾਲ ਨੇਪੜੇ ਚਾੜਿਆ ਜਾਵੇ।
ਇਸ ਮੀਟਿੰਗ ਵਿਚ ਜ਼ਿਲ੍ਹਾ ਜੰਗਲੀ ਜੀਵ ਅਫਸਰ ਕੁਲਰਾਜ ਸਿੰਘ, ਐਕਸੀਅਨ ਪੰਜਾਬ ਪ੍ਰਦੂਸ਼ ਕੰਟਰੋਲ ਬੋਰਡ ਅਨੁਰਾਧਾ ਸ਼ਰਮਾ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ-ਜ਼ਿਲ੍ਹਾ ਸਵੀਪ ਨੋਡਲ ਅਫਸਰ ਮਾਈਕਲ, ਐਮ.ਸੀ.ਐਮ.ਸੀ ਮੈਂਬਰ ਸਕੱਤਰ ਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਐਕਸੀਅਨ ਮਾਈਨਿੰਗ ਤੇ ਲਾਈਜ਼ਨਿੰਗ ਅਫਸਰ-ਜਨਰਲ ਅਬਜ਼ਰਵਰ ਹਰਸ਼ਾਂਤ ਸ਼ਰਮਾ ਅਤੇ ਲੋਕ ਸਭਾ ਹਲਕਿਆਂ ਦੇ 9 ਐਸ.ਡੀ.ਐਮ-ਏ.ਆਰ.ਓ ਸਮੇਤ ਸੀਨੀਅਰ ਅਧਿਕਾਰੀ ਹਾਜ਼ਰ ਸਨ।